ਅਮਰੀਕਾ :ਅਮਰੀਕਾ ਦੇ ਵਿਚ ਲੋਕ ਇਕ ਵਾਰ ਫੇਰ ਸੜਕਾਂ ਤੇ ਉਤਰ ਆ ਗਏ ਨੇ ,ਪ੍ਰਦਰਸ਼ਨ ਹੋ ਰਿਹਾ ਹੈ ਇਹ ਪ੍ਰਦਰਸ਼ਨ ਲੂਸੀਆਨਾ (ਅਮਰੀਕਾ) ਪੁਲੀਸ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਇੱਕ ਸਿਆਹਫਾਮ ਵਿਅਕਤੀ ਦੀ ਮੌਤ ਹੋਣ ਮਗਰੋਂ ਇੱਥੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ।। ਉਸ ਦੇ ਵਕੀਲ ਨੇ ਦੱਸਿਆ ਕਿ ਉਹ ਟਰੇਅਫੋਰਡ ਪੈਲੇਰਿਨ ਦੀ ਮੌਤ ਦੇ ਮਾਮਲੇ ’ਚ ਕੇਸ ਕਰਨ ਬਾਰੇ ਸੋਚ ਰਹੇ ਹਨ। ਦੂਜੇ ਪਾਸੇ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਸ ਵਿਅਕਤੀ ਦੇ ਹੱਥ ’ਚ ਚਾਕੂ ਸੀ ਤੇ ਉਹ ਇੱਕ ਸਟੋਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮ੍ਰਿਤਕ ਦੇ ਵਕੀਲ ਨੇ ਦੱਸਿਆ ਕਿ ਉਹ ਟਰੇਅਫੋਰਡ ਪੈਲੇਰਿਨ ਦੀ ਮੌਤ ਦੇ ਮਾਮਲੇ ’ਚ ਕੇਸ ਕਰਨ ਬਾਰੇ ਸੋਚ ਰਹੇ ਹਨ। ਦੂਜੇ ਪਾਸੇ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਸ ਵਿਅਕਤੀ ਦੇ ਹੱਥ ’ਚ ਚਾਕੂ ਸੀ ਤੇ ਉਹ ਇੱਕ ਸਟੋਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਸਦੇ ਨਾਲ ਹੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦੇ ਪੁੱਤ ਬਹੁਤ ਸ਼ਰਮੀਲਾ ਤੇ ਹੁਸ਼ਿਆਰ ਲੜਕਾ ਸੀ।ਸਥਾਨਕ ਮੀਡੀਆ ਨੇ ਦੱਸਿਆ ਕਿ ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਮਲਟਨੋਮਾਹ ਕਾਊਂਟੀ ਜਸਟਿਸ ਸੈਂਟਰ ਕੋਲ ਲੰਘੀ ਦੁਪਹਿਰ ਰੋਸ ਮੁਜ਼ਾਹਰੇ ਸ਼ੁਰੂ ਹੋਏ। ਪ੍ਰਦਰਸ਼ਨਕਾਰੀ ਇੱਕ ਦੂਜੇ ’ਤੇ ਪਥਰਾਅ ਕਰਨ ਲੱਗੇ ਤੇ ਥੋੜ੍ਹੀ ਦੇਰ ’ਚ ਉਥੇ ਹਿੰਸਾ ਭੜਕ ਗਈ ਅਤੇ ਇਸਦੇ ਨਾਲ ਹੀ ਪੁਲੀਸ ਨੇ ਭੜਕੀ ਭੀੜ ਨੂੰ ਖਿੰਡਾਉਣ ਲਈ ਧੂੰਏਂ ਵਾਲੇ ਗੋਲੇ ਵੀ ਦਾਗੇ।