ਵਾਸ਼ਿੰਗਟਨ:ਹੁਣ ਅਮਰੀਕੀ ਆਵਾਜਾਈ ਵਿਭਾਗ ਨੇ ਐਲਾਨ ਕੀਤਾ ਕਿ ਚੀਨ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਹਫਤੇ ਯੂਨਾਈਟਿਡ ਤੇ ਡੈਲਟਾ ਲਈ ਵਧੇਰੇ ਉਡਾਣਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।ਚੀਨ ਉੱਪਰ ਦੁਨੀਆ ਵਿੱਚ ਕੋਰੋਨਾ ਫੈਲਾਉਣ ਦੇ ਇਲਜ਼ਾਮਾਂ ਤੋਂ ਬਾਅਦ ਚੀਨ-ਅਮਰੀਕਾ 'ਚ ਤਕਰਾਰ ਵਧ ਗਈ ਸੀ। ਟਰੰਪ ਨੇ ਖੁੱਲ੍ਹੇ ਮੰਚ ਤੋਂ ਕਈ ਵਾਰ ਚੀਨ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ। ਦੱਸ ਦਈਏ ਕਿ ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਕਿ ਚੀਨੀ ਏਅਰਲਾਈਨਸ ਜੋ ਪਹਿਲਾਂ ਅਮਰੀਕਾ ਲਈ ਉਡਦੀਆਂ ਹਨ- ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ, ਚਾਈਨਾ ਸਾਊਥ ਏਅਰਲਾਈਨਸ, ਸ਼ਿਆਮੇਨ ਏਅਰਲਾਈਨਸ ਨੂੰ ਚਾਰ ਦੀ ਥਾਂ ਹਰ ਹਫ਼ਤੇ 8 ਰਾਊਂਡ ਟ੍ਰਿਪ ਕਰਨ ਦੀ ਇਜਾਜ਼ਤ ਹੋਏਗੀ।ਹੁਣ ਇੱਕ ਵਾਰ ਫੇਰ ਤੋਂ ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ 'ਤੇ ਸਹਿਮਤ ਹੋਏ ਹਨ। ਮੰਨਿਆ ਜਾ ਰਿਹਾ ਕਿ ਇਸ ਸਮਝੌਤੇ ਨਾਲ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਨੂੰ ਲੈ ਕੇ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਦਰਮਿਆਨ ਖੜੋਤ ਨੂੰ ਘੱਟ ਕੀਤਾ ਜਾਏਗਾ।
by