ਮਸ਼ਹੂਰ ਹਸਤੀਆਂ ਦੇ ਟਵਿੱਟਰ ਖੇਡ-ਖੇਡ ਵਿੱਚ ਕੀਤੇ ਗਏ ਹੈਕ, ਹੈਕਰਾਂ ਦਾ ਲਗਾ ਪਤਾ

by

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਬੀਤੇ ਦਿਨੀ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਟੇਸਲਾ ਦੇ ਸੀਈਓ ਐਲਨ ਮਸਕ, ਅਮੇਜਨ ਦੇ ਸੀਈਓ ਜੇਫ਼ ਬੇਜੋਸ ਅਤੇ ਮਾਈਕਰੋਸਾਫ਼ਟ ਦੇ ਸਹਿ ਸੰਸਥਾਪਕ ਬਿਲ ਗੇਟਸ ਸਣੇ 130 ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲਿਆਂ ਦਾ ਪਤ ਅਲੱਗ ਗਿਆ  ਹੈ। 4 ਨੌਜਵਾਨ ਹੈਕਰਾਂ ਨੇ ਇਸ ਕਰਤੂਤ ਨੂੰ ਖੇਡ-ਖੇਡ ਵਿੱਚ ਹੀ ਅੰਜਾਮ ਦਿੱਤਾ ਸੀ। 

ਰਿਪੋਰਟ ਮੁਤਾਬਕ ਇਸ ਹੈਕਿੰਗ ਵਿੱਚ ਕਿਸੇ ਵੱਡੇ ਸਾਈਬਰ ਅਪਰਾਧੀਆਂ ਦਾ ਹੱਥ ਨਹੀਂ ਸੀ। ਚਾਰੇ ਹੈਕਰ ਆਨਲਾਈਨ ਹੈਂਡਲਜ਼ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਆਨਲਾਈਨ ਕਮਿਊਨਿਟੀ ਪਲੇਟਫਾਰਮ 'ਓਜੀਯੂਜਰਸਡਾਟਕਾਮ' ਉੱਤੇ ਮਿਲੇ ਸਨ। ਦੱਸ ਦਈਏ ਕਿ 'ਓਜੀਯੂਜਰਸਡਾਟਕਾਮ' ਉੱਤੇ ਹੀ ਹੈਕਰਾਂ ਨੂੰ ਟਵਿੱਟਰ ਦਾ ਬੇਹੱਦ ਅਹਿਮ ਟੂਲ ਹੱਥ ਲੱਗਾ ਸੀ, ਜਿਸ ਦੀ ਮਦਦ ਨਾਲ ਹੈਕਿੰਗ ਨੂੰ ਅੰਜਾਮ ਦਿੱਤਾ ਸੀ। 

ਤਿੰਨ ਹੈਕਰਾਂ ਦੇ ਆਨਲਾਈਨ ਮੋਨਿਕਰ ਭਾਵ ਆਨਲਾਈਨ ਰੱਖੇ ਜਾਣ ਵਾਲੇ ਫਰਜ਼ੀ ਨਾਵਾਂ ਦਾ ਵੀ ਪਤਾ ਲੱਗਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨਾਂ ਤਿੰਨਾਂ ਦੇ ਆਨਲਾਈਨ ਨਾਮ ਐਲਓਐਲ, ਐਵਰ ਸੋ ਅਨਕਸੱਸ ਅਤੇ ਕਿਰਕ ਸਨ। ਇਨਾਂ ਵਿੱਚੋਂ ਕਿਰਕ ਹੀ ਉਹ ਸ਼ਖਸ ਸੀ, ਜਿਸ ਦੇ ਕੋਲ ਟਵਿੱਟਰ ਦਾ ਇੱਕ ਬੇਹੱਦ ਮਹੱਤਵਪੂਰਨ ਟੂਲ ਸੀ। ਇਸ ਟੂਲ ਦੀ ਮਦਦ ਨਾਲ ਕਿਸੇ ਵੀ ਟਵਿੱਟਰ ਅਕਾਊਂਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਸ ਨੇ ਇਸ ਟੂਲ ਨੂੱ ਦੋ ਲੋਕਾਂ ਨਾਲ ਸ਼ੇਅਰ ਕੀਤਾ।