ਦੁਨੀਆ ‘ਚ 100 ਘੰਟਿਆਂ ‘ਚ ਮਿਲੇ 10 ਲੱਖ ਨਵੇਂ ਕੋਰੋਨਾ ਮਾਮਲੇ

by

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਪੂਰੀ ਦੁਨੀਆ 'ਚ ਕੋਰੋਨਾ ਮਹਾਮਾਰੀ ਦੀ ਮਾਰ ਵੱਧਦੀ ਜਾ ਰਹੀ ਹੈ। ਸਮਾਚਾਰ ਏਜੰਸੀ ਰਾਇਟਰ ਦੇ ਡਾਟੇ ਅਨੁਸਾਰ, ਵਿਸ਼ਵ 'ਚ ਪਹਿਲੀ ਵਾਰ ਸਿਰਫ 100 ਘੰਟਿਆਂ 'ਚ ਰਿਕਾਰਡ 10 ਲੱਖ ਕੋਰੋਨਾ ਮਰੀਜ਼ ਵੱਧ ਗਏ। ਇਸ ਨਾਲ ਇਨਫੈਕਟਿਡ ਲੋਕਾਂ ਦਾ ਕੁਲ ਕੌਮਾਂਤਰੀ ਅੰਕੜਾ ਵੱਧ ਕੇ ਇਕ ਕਰੋੜ 40 ਲੱਖ ਤੋਂ ਪਾਰ ਪੁੱਜ ਗਿਆ ਹੈ।

ਮਰਨ ਵਾਲਿਆਂ ਦੀ ਗਿਣਤੀ ਵੀ ਛੇ ਲੱਖ ਤੋਂ ਜ਼ਿਆਦਾ ਹੋ ਗਈ ਹੈ। ਦੁਨੀਆ 'ਚ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ 'ਚ ਲਗਾਤਾਰ ਦੂਜੇ ਦਿਨ 'ਚ 70 ਹਜ਼ਾਰ ਤੋਂ ਜ਼ਿਆਦਾ ਨਵੇਂ ਇਨਫੈਕਟਿਡ ਪਾਏ ਗਏ।