MS ਧੋਨੀ ਦੇ ਵਿਆਹ ਦੀ 10ਵੀਂ ਵਰ੍ਹੇਗੰਢ…

by

ਰਾਂਚੀ (ਐਨ.ਆਰ.ਆਈ. ਮੀਡਿਆ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾ ਰਹੇ ਹਨ। ਜੀਵਨਸਾਥੀ ਦੇ ਤੌਰ 'ਤੇ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਧੋਨੀ ਹਰ ਕਦਮ ਵਿੱਚ ਉਨ੍ਹਾਂ ਨਾਲ ਰਹਿੰਦੀ ਹੈ। ਸ਼ੋਰ ਸ਼ਰਾਬੇ ਤੋਂ ਦੂਰ ਇੱਕ ਸਧਾਰਣ ਸਮਾਰੋਹ ਵਿੱਚ ਬਹੁਤ ਸਾਦਗੀ ਨਾਲ ਦੋਹਾਂ ਨੇ ਵਿਆਹ ਕੀਤਾ ਸੀ। 

ਧੋਨੀ ਨੇ ਸਾਕਸ਼ੀ ਦੀ ਜੀਵਨਸਥੀ ਵਜੋਂ ਕੀਤੀ ਚੋਂਣ

ਮਹਿੰਦਰ ਸਿੰਘ ਧੋਨੀ ਜਦੋਂ ਸਫਲਤਾ ਦੇ ਸਿਖਰ 'ਤੇ ਸਨ ਤਾਂ ਉਨ੍ਹਾਂ ਜੀਵਨਸਥੀ ਦੇ ਰੂਪ 'ਚ ਸਾਕਸ਼ੀ ਰਾਵਤ ਦੀ ਚੋਣ ਕੀਤੀ। ਧੋਨੀ ਤੋਂ 7 ਸਾਲ ਛੋਟੀ ਸਾਕਸ਼ੀ ਦਾ ਜਨਮ 19 ਨਵੰਬਰ 1988 ਨੂੰ ਗੁਵਾਹਾਟੀ ਵਿੱਚ ਹੋਇਆ ਸੀ। ਸਾਕਸ਼ੀ ਦੇ ਪਿਤਾ ਆਰਕੇ ਸਿੰਘ ਤੇ ਧੋਨੀ ਦੇ ਪਿਤਾ ਮੇਕ ਇਨ ਲਿਮਟਿਡ ਵਿੱਚ ਨਾਲ ਕੰਮ ਕਰਦੇ ਸਨ। ਜਾਣਕਾਰੀ ਅਨੁਸਾਰ ਦੋਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਰਾਵਤ ਨੇ ਬਿਨਾਂ ਕਿਸੇ ਭੀੜ-ਭੜੱਕੇ ਅਤੇ ਸ਼ੋਰ ਸ਼ਰਾਬੇ ਦੇ 4 ਜੁਲਾਈ, 2010 ਨੂੰ ਵਿਆਹ ਕਰਵਾ ਲਿਆ। ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਸਿੰਘ ਧੋਨੀ ਦੀ ਇੱਕ 5 ਸਾਲਾ ਧੀ ਜੀਵਾ ਹੈ।