ਕੈਨੇਡਾ ‘ਚ ਪੰਜਾਬੀ ਜੋੜਾ ਗ੍ਰਿਫਤਾਰ, ਲੋਕਾਂ ਨੂੰ ਲਗਾਇਆ ਕਰੋੜਾਂ ਦਾ ਚੂਨਾ

by

ਟੋਰਾਂਟੋ (Nri Media) : ਇੱਕ ਭਾਰਤੀ ਪੰਜਾਬੀ ਜੋੜੇ ਨੂੰ ਸ਼ਨੀਵਾਰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਜੋੜੇ 'ਤੇ ਟੈਲੀਫੋਨ ਘੁਟਾਲਾ ਕੀਤੇ ਜਾਣ ਦਾ ਦੋਸ਼ ਹੈ। ਬ੍ਰੈਂਪਟਨ ਦੇ 37 ਸਾਲਾ ਗੁਰਿੰਦਰਪ੍ਰੀਤ ਧਾਲੀਵਾਲ ਅਤੇ 36 ਸਾਲਾ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ ਨੂੰ ਧੋਖਾਧੜੀ ਅਤੇ ਮਨੀਲਾਂਡਰਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਦੋਸ਼ ਹੈ ਕਿ ਇਸ ਜੋੜੇ ਨੇ ਸਾਲ 2014 ਤੋਂ ਲੈ ਕੇ 2019 ਤੱਕ 90.68 ਕਰੋੜ ਦਾ ਚੂਨਾ ਲਗਾਇਆ ਹੈ। ਇਸ ਵਿੱਚ ਇੱਕ ਹੋਰ 26 ਸਾਲਾ ਸ਼ਾਂਤਨੁ ਮਾਨਿਕ 'ਤੇ ਵੀ ਦੋਸ਼ ਲੱਗਿਆ ਹੈ ਅਤੇ ਉਸ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ। 

ਸਥਾਨਕ ਪੁਲਿਸ ਮੁਤਾਬਿਕ ਇਹ ਜੋੜਾ ਕੈਨੇਡੀਅਨਾਂ ਸਾਹਮਣੇ ਆਪਣੇ ਆਪ ਨੂੰ ਕੈਨੇਡਾ ਰੈਵੇਨਿਊ ਏਜੰਸੀ (CRA or RCMP) ਦੇ ਪ੍ਰਤੀਨਿਧੀ ਵਜੋਂ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ।