ਵੈੱਬ ਡੈਸਕ (Nri Media) : ਕੋਰੋਨਾ ਵਾਇਰਸ ਦੇ ਫੈਲਣ ਦੀ ਚਿੰਤਾਵਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਵਿਚ ਯੂਨੀਫਿਕੇਸ਼ਨ ਚਰਚ ਵਿਚ ਇੱਕ ਸਮੂਹਿਕ ਸਮਾਰੋਹ ਵਿਚ 64 ਦੇਸ਼ਾਂ ਦੇ ਕਰੀਬ 6 ਹਜ਼ਾਰ ਜੋੜਿਆਂ ਨੇ ਵਿਆਹ ਕੀਤਾ। ਇਨ੍ਹਾਂ ਵਿਚੋਂ ਕੁਝ ਨੇ ਚਿਹਰੇ 'ਤੇ ਮਾਸਕ ਲਾ ਕੇ ਵਿਆਹ ਕੀਤਾ। ਚਰਚ ਨੇ 30 ਹਜ਼ਾਰ ਲੋਕਾਂ ਨੂੰ ਮਾਸਕ ਵੰਡੇ ਲੇਕਿਨ ਉਨ੍ਹਾਂ ਵਿਚੋਂ ਕੁਝ ਨੇ ਹੀ ਇਨ੍ਹਾਂ ਪਹਿਨਿਆ। ਸਿਪੋਲ ਤੋਂ ਆਈ ਚੋਈ ਜੀ ਯੰਗ ਨੇ ਕਿਹਾ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਵਿਆਹ ਕਰ ਰਹੀ ਹਾਂ।
ਇਹ ਝੂਠ ਹੋਵੇਗਾ ਜੇਕਰ ਮੈਂ ਕਹਾਂ ਕਿ ਵਾਇਰਸ ਨੂੰ ਲੈ ਕੇ ਮੈਂ ਚਿੰਤਤ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਇਸ ਸ਼ੁਭ ਸਮੇਂ ਵਾਇਰਸ ਤੋਂ ਸੁਰੱਖਿਅਤ ਰਹਾਂਗੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਸਮਾਂ ਹੈ, ਗੁਆਂਢੀ ਦੇਸ਼ ਚੀਨ ਵਿਚ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਦੱਖਣੀ ਕੋਰੀਆ ਵਿਚ 24 ਮਾਮਲੇ ਸਾਹਮਣੇ ਆਏ ਹਨ।
ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਪ੍ਰੋਗਰਾਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਧਾਰਮਿਕ ਸਮੂਹਾਂ ਨੂੰ ਇਸ ਨੂੰ ਫੈਲਣ ਤੋਂ ਰੋਕਣ ਵਿਚ ਸਹਿਯੋਗ ਕਰਨ ਲਈ ਕਿਹਾ ਹੈ। ਚਰਚ ਨੇ ਇਹ ਸਮਾਰੋਹ ਇਸ ਲਈ ਆਯੋਜਤ ਕੀਤਾ ਕਿਉਂਕਿ ਉਹ ਸੁਨ ਮਿਓਂਗ ਮੂਨ ਦੀ 100ਵੀਂ ਜਨਮਸ਼ਤਾਬਦੀ ਮਨਾ ਰਿਹਾ ਹੈ।