ਜੇਲ੍ਹ ਤੋਂ ਫ਼ਰਾਰ ਹੋਇਆ ਮਲਾਲਾ ‘ਤੇ ਹਮਲਾ ਕਰਨ ਵਾਲਾ

by

ਲਾਹੌਰ (Nri Media) : ਪਾਕਿਸਤਾਨ ਵਿੱਚ 2012 ਵਿੱਚ ਮਲਾਲਾ 'ਤੇ ਹਮਲਾ ਕਰਨ ਅਤੇ 2014 ਵਿੱਚ ਪੇਸ਼ਾਵਰ ਵਿੱਚ ਫ਼ੌਜੀ ਸਕੂਲ ਤੇ ਜਾਨਲੇਵਾ ਹਮਲਾ ਕਰਨ ਲਈ ਜ਼ਿੰਮੇਵਾਰ ਪਾਕਿਸਤਾਨ ਤਾਲਿਬਾਨ ਦਾ ਸਾਬਕਾ ਬੁਲਾਰਾ ਅਹਿਸਾਨ ਉੱਲਾ ਜੇਲ੍ਹ ਤੋਂ ਫ਼ਰਾਰ ਹੋ ਗਿਆ ਹੈ। ਅਹਿਸਾਨ ਨੇ ਖ਼ੁਦ ਇੱਕ ਆਡਿਓ ਕਲਿੱਪ ਸਾਂਝੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਇੱਕ ਆਡਿਓ ਕਲਿੱਪ ਵਿੱਚ ਅਹਿਸਾਨ ਨੇ ਕਿਹਾ ਕਿ ਉਹ 11 ਜਨਵਰੀ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਦੀ ਜੇਲ੍ਹ ਤੋਂ ਭੱਜ ਗਿਆ ਹੈ। 

ਉਸ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਫ਼ੌਜ 2017 ਵਿੱਚ ਆਤਮਸਮਰਪਣ ਦੇ ਦੌਰਾਨ ਉਸ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ।ਇਸ ਕਲਿੱਪ ਵਿੱਚ ਇਹ ਵੀ ਸੁਣਾਈ ਦਿੰਦਾ ਹੈ, "ਅੱਲ੍ਹਾ ਦੀ ਮਦਦ ਨਾਲ, ਮੈਂ 1 ਜਨਵਰੀ 2020 ਨੂੰ ਸੁਰੱਖਿਆ ਬਲਾਂ ਦੀ ਜੇਲ੍ਹ ਵਿੱਚੋਂ ਭੱਜਣ ਚੋਂ ਕਾਮਯਾਬ ਰਿਹਾ ਹਾਂ।"ਅਹਿਸਾਨ ਨੇ ਆਪਣਾ ਟਿਕਾਣ ਦੱਸੇ ਬਿਨਾਂ ਕਿਹਾ ਕਿ ਉਹ ਆਪਣੇ ਆਉਣ ਵਾਲੇ ਦਿਨਾਂ ਵਿੱਚ ਜੇਲ੍ਹ ਵਿੱਚ ਲੰਘੇ ਦਿਨਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਵਿਸਤਾਰ ਚਰਚਾ ਕਰੇਗਾ।