by mediateam
ਵੈੱਬ ਡੈਸਕ (Nri Media) : ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 563 ਹੋ ਗਈ ਹੈ ਅਤੇ 28,000 ਤੋਂ ਜ਼ਿਆਦਾ ਲੋਕ ਪ੍ਰਭਾਵਤ ਹਨ। ਇਸੇ ਦੌਰਾਨ ਵੁਹਾਨ ਵਿੱਚ ਹੀ ਨਵੇਂ ਜਨਮੇ ਸਿਰਫ 30 ਘੰਟਿਆਂ ਦੇ ਬੱਚੇ 'ਚ ਵੀ ਕਰੋਨਾ ਵਾਇਰਸ ਪਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਨੂੰ ਗਰਭ 'ਚ ਜਾਂ ਪੈਦਾ ਹੋਣ ਸਾਰ ਹੀ ਵਾਇਰਸ ਨੇ ਲਪੇਟ ਵਿੱਚ ਲੈ ਲਿਆ ਹੋਵੇਗਾ। ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ ।
ਕੋਰੋਨਾ ਵਾਇਰਸ ਦਾ ਕਹਿਰ ਹੁਣ ਚੀਨ ਤੋਂ ਬਾਹਰ ਜਾਂ ਹੋਰਨਾਂ ਦੇਸ਼ਾਂ ਵਿੱਚ ਦਿਖਾਈ ਦੇਣ ਲੱਗ ਪਿਆ ਹੈ। ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 180 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਦੋ ਲੋਕਾਂ ਦੀ ਮੌਤ ਦੀ ਵੀ ਖ਼ਬਰ ਹੈ।