ਵਿਸ਼ਵ ਕੈਂਸਰ ਦਿਵਸ ਮੌਕੇ UNITED NRI POST ਦੀ ਖ਼ਾਸ ਰਿਪੋਰਟ

by

ਓਂਟਾਰੀਓ ਡੈਸਕ (Nri Media) : ਵਿਸ਼ਵ ਕੈਂਸਰ ਦਿਵਸ ਪੂਰੀ ਦੁਨੀਆਂ ਵਿੱਚ 4 ਫ਼ਰਵਰੀ ਨੂੰ ਮਨਾਇਆ ਜਾਂਧਾ ਹੈ। ਵਿਸ਼ਵ ਕੈਂਸਰ ਦਿਵਸ 2020 ਦਾ ਥੀਮ (I Am and I Will) ਰੱਖਿਆ ਗਿਆ ਹੈ। 1933 ਵਿੱਚ ਕੌਮਾਂਤਰੀ ਕੈਂਸਰ ਰੋਕੂ ਸੰਘ ਨੇ ਸਵਿੱਜ਼ਰਲੈਂਡ ਵਿੱਚ ਜਿਨੇਵਾ ਵਿੱਚ ਪਹਿਲੀ ਵਾਰ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ ਸੀ। 

ਛਾਤੀ ਕੈਂਸਰ ਸਭ ਤੋਂ ਖ਼ਤਰਨਾਕ ਕੈਂਸਰ ਵਿੱਚੋਂ ਇੱਕ ਹੈ ਜਿਹੜਾ ਕਿ ਜ਼ਿਆਦਾਤਰ ਮਹਿਲਾਵਾਂ ਨੂੰ ਹੁੰਦਾ ਹੈ। ਛਾਤੀ ਦੇ ਕੈਂਸਰ ਦੇ ਕਾਰਨ ਅਤੇ ਲੱਛਣਾਂ ਨੂੰ ਪਹਿਚਾਣਨਾ ਬੜਾ ਹੀ ਜ਼ਰੂਰੀ ਹੈ।ਵਿਸ਼ਵ ਕੈਂਸਰ ਦਿਵਸ ਦੁਨੀਆ ਭਰ ਵਿੱਚ 4 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਕੈਂਸਰ ਦੀ ਪਹਿਚਾਣ ਅਤੇ ਰੋਕਥਾਮ ਅਤੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।