ਮਿਯੂਨਿਕ , 18 ਫਰਵਰੀ ( NRI MEDIA )
ਸੀਰੀਆ ਵਿੱਚੋਂ ਅਮਰੀਕੀ ਸੈਨਾ ਹਟਾਉਣ ਦੇ ਫੈਸਲੇ ਦੇ ਬਾਅਦ ਰਾਸ਼ਟਰਪਤੀ ਟਰੰਪ ਆਪਣੇ ਸਹਿਯੋਗੀ ਨਾਟੋ ਦੇਸ਼ ਜਰਮਨੀ ਦੇ ਨਿਸ਼ਾਨੇ ਤੇ ਆ ਗਏ ਹਨ , ਜਰਮਨੀ ਚਾਂਸਲਰ ਐਂਜੇਲਾ ਮਰਕੈਲ ਨੇ ਇਹ ਗੱਲ ਕਹੀ ਕਿ ਸੀਰੀਆ ਤੋਂ ਆਪਣੇ ਸਿਪਾਹੀਆਂ ਨੂੰ ਵਾਪਸ ਬੁਲਾਉਣਾ ਅਮਰੀਕਾ ਦੇ ਯਤਨਾਂ ਨੂੰ ਵੱਡਾ ਝਟਕਾ ਹੋਵੇਗਾ , ਉਨ੍ਹਾਂ ਕਿਹਾ ਕਿ ਇਸ ਕਦਮ ਤੋਂ ਬਾਅਦ ਉਸ ਖੇਤਰ ਵਿੱਚ ਰੂਸ ਅਤੇ ਇਰਾਨ ਨੂੰ ਆਪਣਾ ਦਬਦਬਾ ਵਧਾਉਣ ਦਾ ਮੌਕਾ ਮਿਲ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਦਮ ਚੁੱਕਣ ਦੀ ਖੁੱਲ ਮਿਲ ਜਾਵੇਗੀ |
ਅਮਰੀਕਾ ਨੇ ਆਪਣੇ ਭਾਈਵਾਲਾਂ ਨੂੰ ਲਗਾਤਾਰ ਬੇਨਤੀ ਕੀਤੀ ਹੈ ਕਿ ਅਮਰੀਕੀ ਸਿਪਾਹੀਆਂ ਦੀ ਵਾਪਸੀ ਮਗਰੋਂ ਹੋਰ ਦੇਸ਼ ਆਪਣੇ ਸੈਨਿਕਾਂ ਦੀ ਮੌਜੂਦਗੀ ਨੂੰ ਕਾਇਮ ਰੱਖਣ ਅਤੇ ਸ਼ਾਂਤੀ ਦੀਆ ਸੰਭਵ ਕੋਸ਼ਿਸ਼ਾਂ ਕਰਦੇ ਰਹਿਣ , ਮਾਰਕੇਲ ਨੇ ਅਮਰੀਕੀ ਸਿਪਾਹੀਆਂ ਦੀ ਪ੍ਰਸਤਾਵਿਤ ਵਾਪਸੀ ਬਾਅਦ ਖੇਤਰ ਨੂੰ ਪੈਦਾ ਹੋਣ ਵਾਲੇ ਸੰਭਾਵਤ ਖ਼ਤਰਿਆਂ ਬਾਰੇ ਦੱਸਿਆ ਹੈ |
ਜਰਮਨੀ ਚਾਂਸਲਰ ਐਂਜੇਲਾ ਮਰਕੈਲ ਨੇ ਮਿਯੂਨਿਕ ਸੁਰੱਖਿਆ ਸੰਮੇਲਨ ਵਿੱਚ ਕਿਹਾ ਕਿ, '' ਕੀ ਸੀਰੀਆ ਤੋਂ ਅਚਾਨਕ ਅਤੇ ਛੇਤੀ ਹਟਣ ਦੀ ਸੋਚ ਅਮਰੀਕਨਾਂ ਲਈ ਚੰਗੀ ਹੈ , ਕੀ ਇਸ ਤੋਂ ਇਕ ਵਾਰ ਫਿਰ ਇਰਾਨ ਅਤੇ ਰੂਸ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਨਹੀਂ ਮਿਲੇਗਾ , ਐਂਜੇਲਾ ਮਰਕੈਲ ਦੇ ਇਸ ਬਿਆਨ ਦੇ ਵੱਡੇ ਕਈ ਵੱਡੇ ਮਾਇਨੇ ਕੱਢੇ ਜਾ ਰਹੇ ਹਨ |
ਜਿਕਰਯੋਗ ਹੈ ਕਿ ਇਸਲਾਮਿਕ ਸਟੇਟ ਗਰੁੱਪ ਦੇ ਲੜਾਕੇ ਹੁਣ ਉੱਤਰੀ-ਪੂਰਬੀ ਸੀਰੀਆ ਦੇ ਇੱਕ ਛੋਟੇ ਹਿੱਸੇ ਵਿੱਚ ਸੀਮਤ ਰਹਿ ਗਏ ਹਨ ਜਿੱਥੇ ਉਹ ਆਪਣਾ ਆਖਰੀ ਲੜ ਰਹੇ ਹਨ ਅਤੇ ਉਨ੍ਹਾਂ ਤੇ ਸਿੱਧੀ ਹਾਰ ਦਾ ਖਤਰਾ ਮੰਦਰ ਰਿਹਾ ਹੈ , ਦਸੰਬਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੋਂ ਲਗਪਗ 2,000 ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਘੋਸ਼ਣਾ ਕੀਤੀ ਸੀ., ਅਮਰੀਕਾ ਦਾ ਕਹਿਣਾ ਹੈ ਕਿ ਆਈਐਸਆਈਐਸ ਦੇ ਪੂਰੀ ਤਰ੍ਹਾਂ ਹਾਰਨ ਤੋਂ ਤੁਰੰਤ ਬਾਅਦ ਉਹ ਸੈਨਿਕਾਂ ਨੂੰ ਵਾਪਸ ਬੁਲਾ ਲੈਣਗੇ , ਜਿਸ ਤੋਂ ਬਾਅਦ ਅਮਰੀਕਾ ਤੇ ਨਾਟੋ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ |