ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ – 28 ਜਨਵਰੀ ਨੂੰ ਮੀਂਹ ਦੀ ਸੰਭਾਵਨਾ

by

ਚੰਡੀਗੜ੍ਹ , 24 ਜਨਵਰੀ ( NRI MEDIA )

ਦੋ ਦਿਨਾਂ ਦੀ ਧੁੱਪ ਖਿੜਣ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਮੌਸਮ ਬਦਲਣ ਲਈ ਤਿਆਰ ਹੈ , ਲੋਕਾਂ ਨੂੰ ਇਸ ਸਮੇਂ ਦੌਰਾਨ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ,  ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ੁੱਕਰਵਾਰ ਧੁੰਦ ਪਏਗੀ , ਸ਼ੁੱਕਰਵਾਰ ਤੋਂ ਅਸਮਾਨ ਵਿਚ ਇਕ ਵਾਰ ਫਿਰ ਬੱਦਲਵਾਈ ਹੋਵੇਗੀ ਅਤੇ 28 ਜਨਵਰੀ ਨੂੰ ਬਾਰਸ਼ ਹੋਣ ਦੀ ਸੰਭਾਵਨਾ ਹੈ , ਇਸਦੇ ਨਾਲ ਹੀ ਕਈ ਇਲਾਕਿਆਂ ਦੇ ਵਿਚ ਦਰਮਿਆਨੀ ਬਾਰਸ਼ ਵੇਖਣ ਨੂੰ ਮਿਲ ਸਕਦੀ ਹੈ ।


ਵੀਰਵਾਰ ਨੂੰ ਪੰਜਾਬ ਵਿੱਚ ਦਿਨ ਭਰ ਤੇਜ਼ ਧੁੱਪ ਰਹੀ, ਜਿਸ ਨਾਲ ਠੰਡ ਤੋਂ ਰਾਹਤ ਮਿਲੀ ਹਾਲਾਂਕਿ ਰਾਤ ਨੂੰ ਮੌਸਮ ਠੰਡਾ ਰਿਹਾ , ਦਿਨ ਵੇਲੇ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਜਦੋਂ ਕਿ ਰਾਤ ਦਾ ਤਾਪਮਾਨ ਘੱਟ ਗਿਆ , ਸ਼ੁਕਰਵਾਰ ਸਵੇਰ ਨੂੰ ਇਕ ਵਾਰ ਫਿਰ ਕੋਹਰੇ ਦੀ ਚਾਦਰ ਹਰ ਪਾਸੇ ਫੈਲੀ ਹੋਈ ਦਿਸੀ ਅਤੇ ਲੋਕ ਠੰਡ ਤੋਂ ਬਚਦੇ ਹੋਏ ਨਜ਼ਰ ਆਏ ।

ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਚੰਡੀਗੜ੍ਹ, ਵੀਰਵਾਰ ਨੂੰ ਸਭ ਤੋਂ ਠੰਡਾ ਰਿਹਾ , ਘੱਟੋ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ,ਦਿਨ ਭਰ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਪਠਾਨਕੋਟ ਵਿੱਚ ਘੱਟੋ ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ।