ਕੀ ਤੁਹਾਨੂੰ ਪਤਾ ਹੈ ਭਾਰਤ ਦੇ ਸੰਵਿਧਾਨ ‘ਚ Budget ਦਾ ਜ਼ਿਕਰ ਤਕ ਨਹੀਂ

by mediateam

ਨਵੀਂ ਦਿੱਲੀ (ਇੰਦਰਜੀਤ ਸਿੰਘ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਵਿੱਤੀ ਵਰ੍ਹੇ 2020-21 ਦਾ ਬਜਟ ਪੇਸ਼ ਕਰਨਗੇ। ਇਹ ਉਨ੍ਹਾਂ ਦਾ ਤੇ Modi 2.0 ਦਾ ਦੂਸਰਾ ਬਜਟ ਹੋਵੇਗਾ। ਦੇਸ਼ ਦੇ ਆਮ ਲੋਕਾਂ, ਉੱਦਮੀਆਂ ਤੇ ਵਿਸ਼ਲੇਸ਼ਕਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਹਨ। ਸੀਤਾਰਮਨ ਅਜਿਹੇ ਸਮੇਂ ਇਹ ਬਜਟ ਪੇਸ਼ ਕਰਨ ਵਾਲੇ ਹਨ, ਜਦੋਂ ਹਾਲ ਹੀ 'ਚ ਜਾਰੀ ਪਹਿਲੇ ਅਨੁਮਾਨਾਂ ਮੁਤਾਬਿਕ ਦੇਸ਼ ਦੀ GDP Growth ਚਾਲੂ ਵਿੱਤੀ ਵਰ੍ਹੇ 'ਚ ਪੰਜ ਫ਼ੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। 

ਅਜਿਹੇ ਵਿਚ ਅਸੀਂ ਤੁਹਾਨੂੰ ਇਨ੍ਹਾਂ ਪੰਜ ਤੱਥਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਤੁਹਾਡੇ ਲਈ ਜਾਣਨੇ ਜ਼ਰੂਰੀ ਹਨ। ਇਹ ਜਾਣਕਾਰੀ ਤੁਹਾਡੇ ਲਈ ਕਾਫ਼ੀ ਅਹਿਮ ਹੈ ਤੇ ਇਸ ਨਾਲ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਜਟ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਮਝਣ 'ਚ ਮਦਦ ਮਿਲੇਗੀ।ਬਜਟ ਸ਼ਬਦ ਦਾ ਜ਼ਿਕਰ ਬੇੱਸ਼ਕ ਹਰ ਕੋਈ ਕਰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਭਾਰਤ ਦੇ ਸੰਵਿਧਾਨ 'ਚ Budget ਦਾ ਜ਼ਿਕਰ ਤਕ ਨਹੀਂ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 112 'ਚ Annual Financial Statement ਯਾਨੀ ਸਾਲਾਨਾ ਵਿੱਤੀ ਵਿਵਰਣੀ ਦਾ ਜ਼ਿਕਰ ਹੈ। ਬਜਟ ਸ਼ਬਦ ਦੀ ਉਤਪੱਤੀ ਲਾਤਿਨੀ ਭਾਸ਼ਾ ਦੇ ਸ਼ਬਦ ਬੁਲਗਾ ਤੋਂ ਹੋਈ ਹੈ। ਬੁਲਗਾ ਦਾ ਅਰਥ ਹੁੰਦਾ ਹੈ ਚਮੜੇ ਦਾ ਥੈਲਾ।

ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਕੇਂਦਰੀ ਬਜਟ 26 ਨਵੰਬਰ, 1947 ਨੂੰ ਆਰਕੇ ਸ਼ਨਮੁਖਮ ਚੈੱਟੀ ਨੇ ਪੇਸ਼ ਕੀਤਾ ਸੀ। 26 ਜਨਵਰੀ, 1950 ਨੂੰ ਗਣਤੰਤਰ ਐਲਾਨ ਕੀਤੇ ਜਾਣ ਤੋਂ ਬਾਅਦ ਜੌਨ ਮਥਾਈ ਨੇ 29 ਫਰਵਰੀ, 1950 ਨੂੰ ਭਾਰਤੀ ਗਣਰਾਜ ਦਾ ਬਜਟ ਪੇਸ਼ ਕੀਤਾ ਸੀ।H. S. Deve Gowda ਦੀ ਸਰਕਾਰ 'ਚ ਵਿੱਤ ਮੰਤਰੀ ਰਹੇ ਪੀ ਚਿਦਾਂਬਰਮ ਨੇ ਵਿੱਤੀ ਵਰ੍ਹੇ 1997-98 ਦੇ ਬਜਟ 'ਚ Individual Income Tax ਤੇ Corporate Tax 'ਚ ਕਟੌਤੀ ਕੀਤੀ ਸੀ। 

ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਆਰਥਿਕ ਸੁਧਾਰ ਕੀਤੇ ਗੇ ਸਨ। ਇਸ ਲਈ ਇਸ ਬਜਟ ਨੂੰ ਅੱਜ ਵੀ ਡ੍ਰੀਮ ਬਜਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਨੇ 10 ਵਾਰ ਬਜਟ ਪੇਸ਼ ਕੀਤਾ ਹੈ। ਉਸ ਤੋਂ ਬਾਅਦ ਪੀ ਚਿਦਾਂਬਰਮ ਜਿਨ੍ਹਾਂ 9 ਬਜਟ ਪੇਸ਼ ਕੀਤੇ ਹਨ, ਫਿਰ ਨੰਬਰ ਆਉਂਦਾ ਹੈ ਪ੍ਰਣਾਬ ਮੁਖਰਜੀ ਦਾ ਜਿਨ੍ਹਾਂ 8 ਵਾਰ ਬਜਟ ਪੇਸ਼ ਕੀਤਾ ਹੈ।ਤੱਤਕਾਲੀ ਵਿੱਤ ਮੰਤਰੀ ਯਸ਼ਵੰਤਰਾਓ ਬੀ ਚੌਹਾਨ ਵੱਲੋਂ 1973-74 ਦੇ ਬਜਟ ਨੂੰ ਬਲੈਕ ਬਜਟ ਕਿਹਾ ਜਾਂਦਾ ਹੈ। ਬਹੁਤ ਜ਼ਿਆਦਾ ਘਾਟਾ ਹੋਣ ਕਾਰਨ ਉਨ੍ਹਾਂ ਦੇ ਬਜਟ ਨੂੰ ਬਲੈਕ ਬਜਟ ਕਿਹਾ ਜਾਂਦਾ ਹੈ।