ਭਾਰਤ ਨੇ ਆਸਟਰੇਲੀਆ ਨੂੰ ਦਰੜਿਆ – ਵਨਡੇ ਸੀਰੀਜ਼ 2-1 ਨਾਲ ਜਿੱਤ ਲਿਆ ਬਦਲਾ

by

ਬੰਗਲੁਰੂ , 20 ਜਨਵਰੀ ( NRI MEDIA )

ਭਾਰਤ ਨੇ ਐਤਵਾਰ ਨੂੰ ਬੰਗਲੁਰੂ ਵਿੱਚ ਆਸਟਰੇਲੀਆ ਖ਼ਿਲਾਫ਼ ਆਖਰੀ ਵਨਡੇ 7 ਵਿਕਟਾਂ ਨਾਲ ਜਿੱਤ ਲਿਆ ਹੈ ,ਇਸਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ ਹੈ , ਆਸਟਰੇਲੀਆ ਖ਼ਿਲਾਫ਼ ਇਹ ਉਸਦੀ ਛੇਵੀਂ ਲੜੀ ਜਿੱਤ ਹੈ , ਪਿਛਲੇ ਸਾਲ ਦੀ ਹਾਰ ਦਾ ਭਾਰਤ ਨੇ ਹੁਣ ਬਦਲਾ ਲਿਆ ਹੈ ਜਦੋਂ ਆਸਟਰੇਲੀਆਈ ਟੀਮ ਨੇ ਭਾਰਤ ਵਿੱਚ ਪੰਜ ਵਨਡੇ ਸੀਰੀਜ਼ 3-2 ਨਾਲ ਜਿੱਤੀ ਸੀ , ਰੋਹਿਤ ਸ਼ਰਮਾ ਨੇ ਬੈਂਗਲੁਰੂ ਵਨਡੇ ਵਿਚ ਸੈਂਕੜਾ ਲਗਾਇਆ , ਕੋਹਲੀ ਨੇ 89 ਦੌੜਾਂ ਦੀ ਪਾਰੀ ਖੇਡੀ , ਕੋਹਲੀ ਇਕ ਭਾਰਤੀ ਕਪਤਾਨ ਦੇ ਰੂਪ ਵਿਚ ਸਾਰੇ ਫਾਰਮੈਟਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ , ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ ਹੈ , ਕੋਹਲੀ ਨੇ 199 ਪਾਰੀਆਂ ਵਿਚ 11208 ਦੌੜਾਂ ਬਣਾਈਆਂ ਹਨ, ਧੋਨੀ ਨੇ 330 ਪਾਰੀਆਂ ਵਿਚ 11207 ਦੌੜਾਂ ਬਣਾਈਆਂ ਸਨ।


ਆਖਰੀ ਵਨਡੇ ਮੈਚ ਵਿਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 9 ਵਿਕਟਾਂ 'ਤੇ 286 ਦੌੜਾਂ ਬਣਾਈਆਂ ਸਨ , ਸਟੀਵ ਸਮਿਥ ਨੇ 131 ਅਤੇ ਮਾਰਨੁਸ਼ ਲਬੂਸ਼ੇਨੇ ਨੇ 54 ਦੌੜਾਂ ਬਣਾਈਆਂ , ਭਾਰਤ ਨੇ 47.3 ਓਵਰਾਂ ਵਿੱਚ 3 ਵਿਕਟਾਂ ’ਤੇ 289 ਦੌੜਾਂ ਬਣਾਈਆਂ ,  ਰੋਹਿਤ ਸ਼ਰਮਾ ਨੇ 119, ਵਿਰਾਟ ਕੋਹਲੀ ਨੇ 89 ਅਤੇ ਸ਼੍ਰੇਅਸ ਅਈਅਰ ਨੇ ਅਜੇਤੂ 44 ਦੌੜਾਂ ਬਣਾਈਆਂ , ਰੋਹਿਤ ਸ਼ਰਮਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ ਅਤੇ ਕੋਹਲੀ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।


ਕੋਹਲੀ ਨੇ ਕਪਤਾਨ ਵਜੋਂ 82 ਵੀਂ ਪਾਰੀ ਵਿਚ 5000 ਦੌੜਾਂ ਪੂਰੀਆਂ ਕੀਤੀਆਂ , ਇਸ ਲੜੀ ਵਿੱਚ, ਮਹਿੰਦਰ ਸਿੰਘ ਧੋਨੀ (127 ਪਾਰੀਆਂ) ਪਿੱਛੇ ਰਹਿ ਗਏ ਹਨ , ਕੋਹਲੀ ਨੇ ਆਪਣੇ ਕਰੀਅਰ ਦਾ 57 ਵਾਂ ਅਰਧ ਸੈਂਕੜਾ ਜੜਿਆ , ਰੋਹਿਤ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲਾ ਦੂਜੇ ਭਾਰਤੀ ਹਨ , ਕੋਹਲੀ ਨੇ 194 ਪਾਰੀਆਂ ਵਿਚ ਅਜਿਹਾ ਕੀਤਾ ਸੀ ਇਸ ਦੇ ਨਾਲ ਹੀ ਰੋਹਿਤ ਨੇ 217 ਪਾਰੀਆਂ ਵਿਚ ਇਹ ਦੌੜਾਂ ਬਣਾਈਆਂ ਹਨ ।