ਨਵੀਂ ਦਿੱਲ਼ੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 70 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ ਬਾਕੀ ਉਮੀਦਵਾਰਾਂ ਦੀ ਸੂਚੀ ਜਲਦ ਜਾਰੀ ਹੋਣ ਦੀ ਉਮੀਦ ਹੈ। ਜਿਨ੍ਹਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ 'ਚ ਵਿਜੇਂਦਰ ਗੁਪਤਾ ਤੇ ਕਪਿਲ ਮਿਸ਼ਰਾ ਦੇ ਨਾਂ ਮੁੱਖ ਰੂਪ ਤੋਂ ਸ਼ਾਮਲ ਹਨ।
ਵਿਧਾਨ ਸਭਾ 'ਚ ਆਗੂ ਵਿਜੇਂਦਰ ਗੁਪਤਾ ਰੋਹਿਨੀ ਤੋਂ ਚੋਣਾਂ ਲੜਨਗੇ। ਆਮ ਆਦਮੀ ਪਾਰਟੀ ਤੋਂ ਬਗਾਵਤ ਕਰ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਕਪਿਲ ਮਿਸ਼ਰਾ ਮਾਡਲ ਟਾਊਨ ਤੋਂ ਚੋਣਾਂ ਲੜਨਗੇ। ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ ਚੋਣ ਲੜੇਗੀ।
ਜਦਕਿ ਸੁਮਨ ਕੁਮਾਰ ਗੁਪਤਾ ਨੂੰ ਚਾਂਦਨੀ ਚੌਂਕ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਸੰਸਦ ਮੈਬਰ ਤੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਪ੍ਰੈੱਸ ਵਾਰਤਾ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਦਿੱਲੀ 'ਚ 8 ਫਰਵਰੀ ਨੂੰ ਚੋਣਾਂ ਹੋਣਗੀਆਂ ਤੇ ਜਦਕਿ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।