ਓਂਟਾਰੀਓ ਡੈਸਕ (Nri Media) : ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਗਏ ਹਨ ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਪੀਟਰ ਮੈਕੇ। ਪੀਟਰ ਮੈਕੇ ਨੇ ਐਲਾਨ ਕਰਦਿਆਂ ਕਿ ਉਹ ਪਾਰਟੀ ਨੂੰ ਤਰੱਕੀ ਦੀਆਂ ਬਰੂਹਾਂ 'ਤੇ ਲੈ ਕੇ ਜਾਣਗੇ। ਨੋਵਾ ਸਕੋਸ਼ੀਆ ਤੋਂ ਲੰਬਾ ਸਮਾਂ ਐਮਪੀ ਰਹੇ ਪੀਟਰ ਮੈਕੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ਵਿੱਚ ਡਿਫੈਂਸ ਮਨਿਸਟਰ, ਅਟਾਰਨੀ ਜਨਰਲ ਅਤੇ ਨਿਆਂ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਕਈ ਉੱਚ 'ਤੇ ਤਾਇਨਾਤ ਰਹਿ ਚੁੱਕੇ ਹਨ।
2003 ਵਿੱਚ ਸਾਬਕਾ ਫੈਡਰਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਕੈਨੇਡੀਅਨ ਅਲਾਇੰਸ ਦਾ ਮੌਜੂਦਾ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਵਿੱਚ ਰਲੇਵਾਂ ਕਰ ਦਿੱਤਾ ਗਿਆ ਸੀ, ਜਿਸ ਵਿੱਚ ਪੀਟਰ ਮੈਕੇ ਨੇ ਸਹਾਇਕ ਦੀ ਭੂਮਿਕਾ ਨਿਭਾਈ ਸੀ। 54 ਸਾਲਾ ਪੀਟਰ ਮੈਕੇ 2015 ਵਿੱਚ ਫੈਡਰਲ ਸਿਆਸਤ ਤੋਂ ਵੱਖ ਹੋ ਗਏ ਸਨ। ਉਨਾਂ ਨੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਨਾਜ਼ਨਿਨ ਅਫ਼ਸ਼ਿਨ-ਜੈਮ ਨਾਲ ਵਿਆਹ ਕਰਵਾਇਆ ਹੈ ਅਤੇ ਉਨਾਂ ਕੋਲ ਤਿੰਨ ਬੱਚੇ ਹਨ। ਦਸਣਯੋਗ ਹੈ ਕਿ ਪੀਟਰ ਦੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਨਾਲ ਐਂਡਰਿਊ ਸ਼ੀਅਰ ਮਗਰੋਂ ਪਾਰਟੀ ਵਿੱਚ ਇੱਕ ਤਾਕਤਵਰ ਅਤੇ ਤਜ਼ਰਬੇਕਾਰ ਸ਼ਖਸ ਵੱਲੋਂ ਕਦਮ ਰੱਖਣ ਦੀ ਸੰਭਾਵਨਾ ਵੱਧ ਗਈ ਹੈ।