ਤਰਨਜੀਤ ਸਿੰਘ ਸੰਧੂ ਅਮਰੀਕਾ ਵਿਚ ਨਵੇਂ ਭਾਰਤੀ ਰਾਜਦੂਤ ਵਜੋਂ ਅਹੁਦਾ ਸੰਭਾਲਣਗੇ

by

ਵਾਸ਼ਿੰਗਟਨ / ਨਵੀਂ ਦਿੱਲੀ , 15 ਜਨਵਰੀ ( NRI MEDIA )

ਤਰਨਜੀਤ ਸਿੰਘ ਸੰਧੂ ਅਮਰੀਕਾ ਵਿਚ ਨਵੇਂ ਭਾਰਤੀ ਰਾਜਦੂਤ ਵਜੋਂ ਅਹੁਦਾ ਸੰਭਾਲਣਗੇ , ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਇਹ ਜਾਣਕਾਰੀ ਨਿਉਜ਼ ਏਜੰਸੀ ਏ.ਐੱਨ.ਆਈ. ਨੂੰ ਦਿੱਤੀ ਹੈ , ਉਹ ਹਰਸ਼ਵਰਧਨ ਸ਼੍ਰੀਂਗਲਾ ਦੀ ਜਗ੍ਹਾ ਲੈਣਗੇ ਜੋ ਹੁਣ ਭਾਰਤ ਵਿਚ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ , ਹਾਲ ਹੀ ਵਿੱਚ ਉਹ ਦਿੱਲੀ ਪਹੁੰਚ ਗਏ ਹਨ , ਸੰਧੂ ਕੋਲ ਸੰਯੁਕਤ ਰਾਸ਼ਟਰ ਵਿਚ ਕੰਮ ਕਰਨ ਦਾ ਤਜਰਬਾ ਵੀ ਹੈ , ਉਹ ਵਾਸ਼ਿੰਗਟਨ ਵਿਚ ਇਕ ਮਸ਼ਹੂਰ ਚਿਹਰਾ ਵੀ ਹਨ |


ਨਿਉਜ਼ ਏਜੰਸੀ ਏ.ਐੱਨ.ਆਈ. ਅਨੁਸਾਰ, ਰਾਜਦੂਤ ਦੀ ਨਿਯੁਕਤੀ ਨਾਲ ਜੁੜੀ ਫਾਈਲ ਨੂੰ ਸਮਰੱਥ ਅਧਿਕਾਰੀ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਸਰਕਾਰ ਅਜੇ ਇਸ ਬਾਰੇ ਅਧਿਕਾਰਤ ਘੋਸ਼ਣਾ ਨਹੀਂ ਕਰ ਸਕੀ। ਅਧਿਕਾਰਤ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਤਰਨਜੀਤ ਸਿੰਘ ਸੰਧੂ ਜਲਦ ਹੀ ਨਵੇਂ ਭਾਰਤੀ ਰਾਜਦੂਤ ਬਣਨਗੇ |

ਸੰਧੂ ਸ੍ਰੀਲੰਕਾ ਵਿਚ ਮੌਜੂਦਾ ਹਾਈ ਕਮਿਸ਼ਨਰ

ਸੰਧੂ 24 ਜਨਵਰੀ, 2017 ਤੋਂ ਸ਼੍ਰੀਲੰਕਾ ਵਿਚ ਭਾਰਤ ਦਾ ਮੌਜੂਦਾ ਹਾਈ ਕਮਿਸ਼ਨਰ ਹਨ , ਇਸ ਤੋਂ ਪਹਿਲਾਂ ਉਹ ਸਾਲ 2013 ਤੋਂ 2017 ਤੱਕ ਵਾਸ਼ਿੰਗਟਨ ਡੀਸੀ ਵਿੱਚ ਭਾਰਤ ਦੇ ਦੂਤਾਵਾਸ ਵਿੱਚ ਡਿਪਟੀ ਹੈਡ ਆਫ਼ ਮਿਸ਼ਨ ਵਜੋਂ ਸੇਵਾ ਨਿਭਾਅ ਚੁੱਕੇ ਹਨ ,ਸੰਧੂ ਇਸ ਤੋਂ ਪਹਿਲਾਂ 1997 ਅਤੇ 2000 ਦੇ ਵਿਚਕਾਰ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਮਿਸ਼ਨ ਵਿੱਚ ਵੀ ਸੇਵਾ ਨਿਭਾਅ ਚੁੱਕਾ ਹੈ ਅਤੇ ਆਮ ਤੌਰ ਤੇ ਵਾਸ਼ਿੰਗਟਨ ਡੀਸੀ ਸਰਕਲ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ।