Bigg Boss 13: ਸਲਮਾਨ ਦੀ ਚਿਤਾਵਨੀ ਤੋਂ ਬਾਅਦ ਸ਼ਹਿਨਾਜ਼ ਨੇ ਮੁੜ ਮਾਰਿਆ ਸਿਧਾਰਥ ਸ਼ੁਕਲਾ ਨੂੰ ਥੱਪੜ, ਦਿੱਤੀ ਇਹ ਵਾਰਨਿੰਗ
ਮੀਡੀਆ ਡੈਸਕ: 'ਬਿੱਗ ਬੌਸ 13' ਦੇ ਇਸ ਵੀਕੈਂਡ ਕਾ ਵਾਰ 'ਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਆਪਣੀ ਚਹੇਤੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਨੂੰ ਉਨ੍ਹਾਂ ਦੀਆਂ ਬਦਮਤਮੀਜ਼ੀਆਂ ਲਈ ਚੰਗੀ ਝਾੜ ਪਾਈ। ਨਾਲ ਹੀ ਸਿਧਾਰਥ ਸ਼ੁਕਲਾ ਨੂੰ ਥੋੜ੍ਹਾ ਸੰਭਲ ਕੇ ਰਹਿਣ ਦੀ ਚਿਤਵਾਨੀ ਵੀ ਦਿੱਤੀ ਕਿਉਂਕਿ ਸ਼ਹਿਨਾਜ਼ ਉਸ ਨੂੰ ਬਹੁਤ ਪਿਆਰ ਕਰਨ ਲੱਗੀ ਹੈ। ਸਲਮਾਨ ਨੇ ਸਿਧਾਰਥ ਨੂੰ ਵਾਰਨ ਕੀਤਾ ਕਿ ਸ਼ਹਿਨਾਜ਼ ਉਨ੍ਹਾਂ ਨਾਲ ਪੋਜੈਸਿਵ ਹੁੰਦੀ ਜਾ ਰਹੀ ਹੈ ਇਸ ਲਈ ਉਹ ਥੋੜ੍ਹਾ ਧਿਆਨ ਰੱਖਣ। ਸਲਮਾਨ ਦੀ ਇਸ ਗੱਲ ਨੂੰ ਸਿਧਾਰਥ ਨੇ ਕਿੰਨਾ ਸਮਝਿਆ, ਇਹ ਤਾਂ ਸਮਾਂ ਦੱਸੇਗਾ, ਪਰ ਇੰਝ ਲਗਦਾ ਹੈ ਕਿ ਭਾਈਜਾਨ ਦੀ ਭਵਿੱਖਬਾਣੀ ਸੱਚ ਹੁੰਦੀ ਜਾ ਰਹੀ ਹੈ।
ਸਿਧਾਰਥ ਨਾਲ ਸ਼ਹਿਨਾਜ਼ ਦਾ ਪਿਆਰ ਹਰ ਦਿਨ ਵਧਦਾ ਜਾ ਰਿਹਾ ਹੈ। ਪਹਿਲਾਂ ਉਹ ਇਸ਼ਾਰਿਆਂ-ਇਸ਼ਾਰਿਆਂ 'ਚ ਕਹਿੰਦੀ ਸੀ ਕਿ ਉਹ ਸਿਧਾਰਥ ਨੂੰ ਪਸੰਦ ਕਰਦੀ ਹੈ ਪਰ ਹੁਣ ਉਹ ਖੁੱਲ੍ਹ ਕੇ ਬੋਲਣ ਲੱਗੀ ਹੈ ਕਿ ਉਹ ਸਿਧਾਰਥ ਨੂੰ ਪਿਆਰ ਕਰਦੀ ਹੈ। 'ਬਿੱਗ ਬੌਸ' ਦੇ ਅਪਕਮਿੰਗ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਸ਼ਹਿਨਾਜ਼ ਮੁੜ ਸਿਧਾਰਥ ਦੀ ਗੱਲ੍ਹ 'ਤੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਨੂੰ ਚਿਤਾਵਨੀ ਦੇ ਰਹੀ ਹੈ ਕਿ ਉਹ ਉਸ ਦਾ ਦਿਲ ਨਾ ਦੁਖਾਉਣ।
.@sidharth_shukla ke pyaar mein kya #ShehnaazGill ka game se dhyaan hatt chuka hai?
— COLORS (@ColorsTV) January 13, 2020
Dekhiye #SidNaaz ke rishte ka naya modh aaj raat 10:30 baje.
Anytime on @justvoot.@vivo_india @AmlaDaburIndia @bharatpeindia @beingsalmankhan #BiggBoss13 #BiggBoss #BB13 #SalmanKhan pic.twitter.com/3megOFEh9y
ਪ੍ਰੋਮੋ 'ਚ ਦਿਖ ਰਿਹਾ ਹੈ ਸ਼ਹਿਨਾਜ਼, ਸਿਧਾਰਥ ਨੂੰ ਕਹਿੰਦੀ ਹੈ ਕਿ ਉਹ ਉਸ ਦਾ ਦਿਲ ਨਾ ਦੁਖਾਏ। ਸਿਧਾਰਥ ਕਹਿੰਦਾ ਹੈ ਕਿ ਉਹ ਉਸ ਨੂੰ ਹਰਟ ਨਹੀਂ ਕਰ ਰਹੇ, ਇੰਨਾ ਸੁਣ ਕੇ ਉਹ ਮੁੜ ਸਿੱਡ ਦੀ ਗੱਲ੍ਹ 'ਤੇ ਥੱਪੜ੍ਹ ਮਾਰ ਦਿੰਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼, ਸਿਧਾਰਥ ਨੂੰ ਗਲ਼ੇ ਲਗਾਉਂਦੀ ਹੈ ਤੇਕ ਹਿੰਦੀ ਹੈ ਕਿ ਉਹ ਉਸ ਨਾਲ ਪਿਆਰ ਕਰਦੀ ਹੈ, ਉਹ ਸਿਰਫ਼ ਉਸ ਦੇ ਹਨ। ਸ਼ਹਿਨਾਜ਼ ਕਹਿੰਦੀ ਹੈ ਕਿ ਉਸ ਨੇ ਹੁਣ ਗੇਮ ਨਹੀਂ ਜਿੱਤਣੀ ਬਲਕਿ ਸਿਧਾਰਥ ਨੂੰ ਜਿੱਤਣਾ ਹੈ। ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਸਿਧਾਰਥ ਵੀ ਸੋਚੀਂ ਪੈ ਜਾਂਦੇ ਹਨ। ਹੁਣ ਸ਼ਹਿਨਾਜ਼ ਦਾ ਇਹ ਪਿਆਰ ਜਾਂ ਪਾਗਲਪਣ ਕੀ ਅੰਜਾਮ ਲਵੇਗਾ ਇਸਦਾ ਪਤਾ ਤਾਂ ਆਉਣ ਵਾਲੇ ਦਿਨਾਂ 'ਚ ਚੱਲੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।