ਹੁਣ ਨਵੇਂ ਵਿਵਾਦ ‘ਚ ਫਸਿਆ ਸਿੱਧੂ ਮੂਸੇਵਾਲਾ

by mediateam

ਮੋਗਾ (ਇੰਦਰਜੀਤ ਸਿੰਘ) : ਮਾਈ ਭਾਗੋ 'ਤੇ ਲਿਖੇ ਆਪਣੇ ਇਕ ਗੀਤੇ ਸਬੰਧੀ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਨਵੇਂ ਵਿਵਾਦ 'ਚ ਫਸ ਗਏ ਹਨ। ਉਨ੍ਹਾਂ ਖ਼ਿਲਾਫ਼ NRI ਲੜਕੀ ਨੂੰ ਧਮਕਾਉਣ ਦੇ ਦੋਸ਼ 'ਚ ਥਾਣਾ ਐੱਨਆਰਆਈ ਪੁਲਿਸ 'ਚ ਮਾਮਲਾ ਦਰਜ ਕੀਤਾ ਗਿਆ ਹੈ। ਅਸਲ ਵਿਚ NRI ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਆਈਟੀ ਸੈੱਲ 'ਚ ਜਾਂਚ ਤੋਂ ਬਾਅਦ ਇਹ ਨੰਬਰ ਗਾਇਕ ਸਿੱਧੂ ਮੂਸੇਵਾਲਾ ਦਾ ਨਿਕਲਿਆ। 

ਮਾਨਸਾ ਦੇ ਪਿੰਡ ਮੂਸਾ ਨਿਵਾਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਮੋਗਾ ਨਿਵਾਸੀ NRI ਲੜਕੀ ਕਮਲਜੀਤ ਕੌਰ ਨੇ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਇੰਗਲੈਂਡ ਦੇ ਇਕ ਨੰਬਰ ਤੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਨੰਬਰ ਦੀ ਜਾਂਚ ਕਰਵਾਈ ਤਾਂ ਇਹ ਗਾਇਕ ਸਿੱਧੂ ਮੂਸੇਵਾਲਾ ਦਾ ਨਿਕਲਿਆ।

NRI ਥਾਣੇ ਦੇ ਇੰਚਾਰਜ ਨੇ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ। ਸਾਲ 2017 'ਚ ਸਿੱਧੂ ਮੂਸੇਵਾਲਾ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਉੱਥੇ ਕਮਲਜੋਤ ਕੌਰ ਨਾਲ ਉਸ ਦੀ ਮੁਲਾਕਾਤ ਹੋਈ ਸੀ। ਬਾਅਦ 'ਚ ਦੋਵਾਂ ਦੇ ਪਰਿਵਾਰਕ ਰਿਸ਼ਤੇ ਬਣ ਗਏ ਸਨ ਤੇ ਗੱਲ ਵਿਆਹ ਤਕ ਪਹੁੰਚ ਗਈ ਸੀ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੈਨੇਡਾ ਪਹੁੰਚੇ ਤਾਂ ਦੋਵਾਂ ਦੇ ਸਬੰਧਾਂ 'ਚ ਕੁੜੱਤਣ ਆਉਣ ਲੱਗੀ ਸੀ। ਇੱਥੋਂ ਤਕ ਕਿ ਕੁਝ ਮਹੀਨੇ ਬਾਅਦ ਦੋਵਾਂ ਵਿਚਾਲੇ ਸਬੰਧ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ।

ਕਮਲਦੀਪ ਕੌਰ ਨੇ ਆਈਟੀ ਸੈੱਲ ਪੰਜਾਬ ਪੁਲਿਸ ਨੂੰ ਭੇਜੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਇੰਗਲੈਂਡ ਦੇ ਨੰਬਰ ਤੋਂ ਉਸ ਨੂੰ ਲਗਾਤਾਰ ਧਮਕੀ ਦਿੱਤੀ ਜਾ ਰਹੀ ਹੈ। ਆਈਟੀ ਸੈੱਲ 'ਚ ਜਾਂਚ ਤੋਂ ਬਾਅਦ ਇਹ ਨੰਬਰ ਗਾਇਕ ਸਿੱਧੂ ਮੂਸੇਵਾਲਾ ਦਾ ਨਿਕਲਿਆ ਜਿਸ ਦੇ ਆਧਾਰ 'ਤੇ ਇਸ ਮਾਮਲੇ 'ਚ ਐੱਫਆਈਆਰ ਲਈ ਕੇਸ ਚੰਡੀਗੜ੍ਹ ਪੁਲਿਸ ਦੇ ਆਈਟੀ ਸੈੱਲ ਤੋਂ ਮੋਗਾ ਦੇ NRI ਥਾਣੇ ਨੂੰ ਭੇਜਿਆ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ।