Bigg Boss 13: ਮਾਹਿਰਾ, ਪਾਰਸ ਤੇ ਆਸਿਮ ਦੀ ਜ਼ਿੱਦ ‘ਤੇ ਬਿੱਗ ਬੌਸ ਹੋਏ ਸਖ਼ਤ, ਲਿਆ ਇਹ ਫੈਸਲਾ

by

ਮੀਡਿਆ ਡੈਸਕ: ਟੈਲੀਵਿਜ਼ਨ ਰਿਐਲਟੀ ਸ਼ੋਅ ਬਿੱਗ ਬੌਸ 13 'ਚ ਵਿਵਾਦ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਬਿੱਗ ਬੌਸ ਸ਼ੋਅ 'ਚ ਬੀਤੇ ਦਿਨ ਕੈਪਟੇਂਸੀ ਟਾਸਕ ਹੋਇਆ ਸੀ, ਜਿਸ 'ਚ ਸਾਰੇ ਘਰ ਵਾਲੇ ਫਿਰ ਇਕ ਵਾਰ ਆਪਣੇ ਲਾਪ੍ਰਵਾਹ ਤੇ ਜ਼ਿੱਦੀ ਰਵਈਏ 'ਚ ਨਜ਼ਰ ਆਏ। ਘਰ ਵਾਲਿਆਂ ਦਾ ਰਵਈਆ ਦੇਖ ਕੇ ਬਿੱਗ ਬੌਸ ਨੇ ਵੀ ਸਖ਼ਤ ਕਦਮ ਉਠਾਏ ਹਨ, ਜਿਸ ਦਾ ਅੰਜ਼ਾਮ ਸਾਰੇ ਘਰ ਵਾਲਿਆਂ ਨੂੰ ਭੁਗਤਨਾ ਪਵੇਗਾ।

ਤੁਹਾਨੂੰ ਦੱਸ ਦਈਏ ਕਿ ਬਾਤੇ ਦਿਨ ਕਲਰ ਦੇ ਸ਼ੋਅ ਬਿੱਗ ਬੌਸ 13 'ਚ ਸਾਰੇ ਘਰ ਵਾਲਿਆਂ ਦੇ ਵਿਚਕਾਰ ਕੈਪਟੇਂਸੀ ਹਾਸਿਲ ਕਰਨ ਦੀ ਰੇਸ ਹੋਈ ਸੀ। ਇਸ ਰੇਸ 'ਚ ਸਾਰੇ ਘਰ ਵਾਲਿਆਂ ਨੂੰ ਇਕ ਦੂਸਰੇ ਦੀ ਤਸਵੀਰ ਦਾ ਬੋਰਡ ਦਿੱਤਾ ਗਿਆ ਸੀ। ਬਿੱਗ ਬੌਸ ਦੁਆਰਾ ਸਮੇਂ-ਸਮੇਂ 'ਤੇ ਬਜ਼ਰ ਵਜਾਉਣ 'ਤੇ ਕਿਸੇ ਇਕ ਘਰ ਵਾਲੇ ਦਾ ਇਕ ਕਾਰਨ ਦੱਸਦੇ ਹੋਏ ਉਸ ਵਿਅਕਤੀ ਦਾ ਬੋਰਡ ਸਾੜਨਾ ਸੀ, ਜਿਸ ਨੂੰ ਉਹ ਕੈਪਟੇਂਸੀ ਦੀ ਦਾਵੇਦਾਰੀ ਤੋਂ ਬਾਹਰ ਕਰਨਾ ਚਾਹੁੰਦੇ ਹਨ।

ਟਾਸਕ ਦੀ ਸ਼ੁਰੂਆਤ 'ਚ ਸਾਰੇ ਘਰ ਵਾਲਿਆਂ ਨੇ ਬਜ਼ਰ ਵਜਾਉਣ 'ਤੇ ਇਕ ਦੂਸਰੇ ਦੀ ਤਸਵੀਰ ਵਾਲਾ ਬੋਰਡ ਤੋੜਨਾ ਸ਼ੁਰੂ ਕਰ ਦਿੱਤਾ। ਟਾਸਕ ਦੇ ਅਖੀਰ 'ਚ ਮਾਹਿਰਾ ਸ਼ਰਮਾ, ਆਸਿਮ ਰਿਆਜ਼ ਤੇ ਪਾਰਸ ਛਾਬੜਾ ਦੇ ਕੋਲ ਹੀ ਬੋਰਡ ਬਚਿਆ ਹੋਇਆ ਸੀ। ਆਸਿਮ, ਰਸ਼ਮੀ ਨੂੰ ਦਾਵੇਦਾਰੀ ਦੇਣਾ ਚਾਹੁੰਦੇ ਸੀ, ਤੇ ਮਾਹਿਰਾ ਪਾਰਸ ਨੂੰ। ਜੇ ਦੋਵੇਂ ਕਾਮਯਾਬ ਹੋ ਜਾਂਦੇ ਤਾਂ ਕੈਪਟੇਂਸੀ ਦਾ ਮੁਕਾਬਲਾ ਪਾਰਸ ਤੇ ਰਸ਼ਮੀ ਦੇ ਵਿਚਕਾਰ ਹੁੰਦਾ, ਪਾਰਸ ਨੇ ਆਪਣੀ ਜ਼ਿੱਦ ਨਹੀਂ ਛੱਡੀ। ਪਾਰਸ ਦਾ ਕਹਿਣਾ ਸੀ ਕਿ ਉਹ ਆਸਿਮ ਨੂੰ ਦਾਵੇਦਾਰੀ ਦੇਵੇਗਾ ਕਿਉਂਕਿ ਉਹ ਕੁੜੀ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੁੰਦਾ।

ਅਖੀਰ ਬਜ਼ਰ ਵਜਣ 'ਤੇ ਫਿਰ ਤਿੰਨਾਂ 'ਚ ਕਿਸੇ ਇਕ ਨੂੰ ਆਪਣਾ ਬੋਰਡ ਸਾੜਨਾ ਸੀ, ਜੇ ਤਿੰਨੇ ਜ਼ਿੱਦ 'ਤੇ ਅੜੇ ਹੋਏ ਸੀ। ਜਦੋਂ ਬਿੱਗ ਬੌਸ ਦੁਆਰਾ ਫਿਰ ਇਕ ਵਾਰ ਘਰ ਵਾਲਿਆਂ ਦੀ ਲਾਪ੍ਰਵਾਹੀ ਦੇਖੀ, ਤਾਂ ਇਸ ਟਾਸਕ ਨੂੰ ਫਿਰ ਰੱਦ ਕਰਵਾਉਣਾ ਪਿਆ। ਬਿੱਗ ਬੌਸ ਨੇ ਕਾਫ਼ੀ ਸਖ਼ਤ ਹੋ ਕੇ ਕਿਹਾ ਕਿ ਟਾਸਕ ਨੂੰ ਰੱਦ ਕਰਵਾਉਣ ਵਾਲੇ ਤਿੰਨ ਮੈਂਬਰਾਂ ਨੂੰ ਦੰਡ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫ਼ਤੇ ਵੀ ਘਰ 'ਚ ਕੋਈ ਮੈਂਬਰ ਕੈਪਟਨ ਨਹੀਂ ਬਣਿਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।