Flipkart ਉੱਤੇ ਹੁਣ ਬਿਨਾਂ OTP ਦੇ ਕਰ ਸਕਾਂਗੇ 2,000 ਰੁਪਏ ਤੱਕ ਦਾ ਲੈਣ-ਦੇਣ

by

ਨਵੀਂ ਦਿੱਲੀ (Nri Media) : ਫ਼ਲਿੱਪਕਾਰਟ ਉੱਤੇ ਸੋਮਵਾਰ ਤੋਂ ਵੀਜ਼ਾ ਵੱਲੋਂ ਚਲਾਈ ਜਾ ਰਹੀ ਵੀਜ਼ਾ ਸੇਫ਼ ਕਲਿੱਕ (ਵੀਐੱਸਸੀ) ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਫ਼ਲਿੱਪਕਾਰਟ ਉੱਤੇ 2,000 ਰੁਪਏ ਤੱਕ ਦੇ ਲੈਣ-ਦੇਣ ਲਈ ਵਨ ਟਾਇਮ ਪਾਸਵਰਡ (ਓਟੀਪੀ) ਦੀ ਲੋੜ ਨਹੀਂ ਹੋਵੇਗੀ। 

ਫ਼ਲਿੱਪਕਾਰਟ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੀਐੱਸਸੀ ਗਾਹਕਾਂ ਲਈ ਸੌਖਾ ਅਤੇ ਸੁਰੱਖਿਅਤ ਭੁਗਤਾਨ ਪ੍ਰਕਿਰਿਆ ਲਈ ਭਾਰਤ ਦਾ ਪਹਿਲਾ ਐੱਪ ਡਿਵਾਇਸ ਆਧਾਰਿਤ ਨੈੱਟਵਰਕ ਹੱਲ ਤਿਆਰ ਕੀਤਾ ਹੈ।

ਵੀਐੱਸਸੀ ਰਾਹੀਂ ਪੇਮੈਂਟ ਕਰਨਾ ਸੌਖਾ

ਫ਼ਲਿੱਪਕਾਰਟ ਨੇ ਕਿਹਾ ਕਿ ਓਟੀਪੀ-ਆਧਾਰਿਤ ਪ੍ਰਮਾਣੀਕਰਨ ਆਨਲਾਇਨ ਕਾਰਡ ਲੈਣ-ਦੇਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸੇ ਕਾਰਨ ਗਾਹਕ ਵਿੱਚ-ਵਿਚਾਲੇ ਹੀ ਪੇਮੈਂਟ ਛੱਡ ਦਿੰਦੇ ਹਨ, ਜਿਸ ਨਾਲ ਗਾਹਕਾਂ ਦੀ ਗਿਣਤੀ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪਰ ਵੀਐੱਸਸੀ ਉੱਤੇ ਓਟੀਪੀ ਦਾ ਝੰਜਟ ਹੁਣ ਨਹੀਂ ਰਹੇਗਾ, ਪੇਮੈਂਟ ਕਰਨਾ ਸੌਖਾ ਹੋ ਗਿਆ ਹੈ।

ਵੀਜ਼ਾ ਇੰਡੀਆ ਦੇ ਮੈਨੇਜ਼ਰ ਟੀਆਰ ਰਾਮਚੰਦਰਨ ਨੇ ਕਿਹਾ ਕਿ ਭਾਰਤ ਵਿੱਚ ਡਿਵੈਲਪਰਾਂ ਦੀ ਟੀਮ ਨੇ ਗਾਹਕਾਂ ਨੂੰ ਡਿਜ਼ੀਟਲ ਲੈਣ-ਦੇਣ ਲਈ ਭਾਰਤੀ ਈ-ਕਾਮਰਸ ਬਾਜ਼ਾਰ ਵਿੱਚ ਵੀਐੱਸਸੀ ਭੁਗਤਾਨ ਪ੍ਰਕਿਰਿਆ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਕਿਹਾ, ਫ਼ਲਿਪਕਾਰਟ ਪੇਅ ਲੇਟਰ ਅਤੇ ਕਾਰਡਲੈਸ ਕ੍ਰੈਡਿਟ ਵਰਗੇ ਉਤਪਾਦ ਨਵੇਂ-ਤੋਂ-ਕ੍ਰੈਡਿਟ ਗਾਹਕਾਂ ਨੂੰ ਖ਼ਰੀਦਦਾਰੀ ਦਾ ਅਲੱਗ ਅਨੁਭਵ ਦੇਣਗੇ।