ਨਵੀਂ ਦਿੱਲੀ: ਟੈਲੀਵਿਜ਼ਨ ਰਿਆਲਟੀ ਸ਼ੋਅ ਬਿੱਗ ਬੌਸ 'ਚ ਇਸ ਵੀਕੈਂਡ ਵਾਰ ਕਿਸੇ ਇਕ ਮੈਂਬਰ ਦਾ ਸਫ਼ਰ ਅੱਜ ਖ਼ਤਮ ਹੋਣ ਵਾਲਾ ਹੈ। ਇਸ ਹਫ਼ਤੇ ਰਸ਼ਮੀ ਦੇਸਾਈ ਤੋਂ ਇਲਾਵਾ 5 ਹੋਰ ਮੈਂਬਰ 'ਤੇ ਵੀ ਨਾਮਿਨੇਸ਼ਨ ਦਾ ਖ਼ਤਰਾ ਹੈ। ਦੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਕਿਹੜੇ ਮੈਂਬਰ ਨੂੰ ਬੇਘਰ ਕਰਦੇ ਹਨ, ਇਨ੍ਹਾਂ ਸਾਰਿਆਂ ਵਿਚਕਾਰ ਖ਼ਬਰ ਹੈ ਕਿ ਅੱਜ ਰਸ਼ਮੀ ਦੇਸਾਈ ਲਈ ਸਲਮਾਨ ਘਰ ਦਾ ਮੁੱਖ ਦਰਵਾਜ਼ਾ ਖੁਲ੍ਹਵਾਉਣ ਵਾਲੇ ਹਨ।
ਹਾਲ ਹੀ 'ਚ ਅੱਜ ਹੋਣ ਵਾਲੇ ਵੀਕੈਂਡ ਵਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਲਮਾਨ ਸਾਰੇ ਘਰਵਾਲਿਆਂ ਦੀ ਦੱਬ ਕੇ ਕਲਾਸ ਲਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਅੱਜ ਘਰ ਦਾ ਮੁੱਖ ਦਰਵਾਜ਼ਾ ਖੁਲ੍ਹਵਾ ਕੇ ਰਸ਼ਮੀ ਦੇਸਾਈ ਨੂੰ ਬਾਹਰ ਜਾਣ ਲਈ ਕਹਿੰਦੇ ਨਜ਼ਰ ਆ ਰਹੇ ਹਨ। ਨਾਲ ਹੀ ਕੁਝ ਦਿਨ ਪਹਿਲਾਂ ਹੋਈ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਲੜਾਈ 'ਤੇ ਵੀ ਸਲਮਾਨ ਖ਼ਾਨ ਦੋਵਾਂ ਦੀ ਕਲਾਸ ਲਾਉਣ ਵਾਲੇ ਹਨ।
Nikalne wala hai pure hafte ka report, jab hoga @BeingSalmanKhan ke saath #WeekendKaVaar.
— Bigg Boss (@BiggBoss) January 4, 2020
Dekhiye aaj raat 9 PM on #BiggBoss.
Anytime on @justvoot @vivo_india @AmlaDaburIndia @bharatpeindia #BiggBoss13 #BB13 #SalmanKhan pic.twitter.com/u1Rc3oINln
ਇਸ ਹਫ਼ਤੇ ਘਰੋਂ ਬੇਘਰ ਹੋਣ ਲਈ ਮਧੂਰਿਮਾ ਤੁਲੀ, ਵਿਸ਼ਾਲ ਆਦਿਤਯ ਸਿੰਘ, ਸ਼ੈਫਾਲੀ ਜਰੀਵਾਲਾ, ਸ਼ੈਫਾਲੀ ਬੱਗਾ, ਮਾਹਿਰਾ ਸ਼ਰਮਾ ਤੇ ਰਸ਼ਮੀ ਦੇਸਾਈ ਨੂੰ ਨਾਮਿਨੇਟ ਕੀਤਾ ਗਿਆ ਹੈ। ਹਾਲ ਹੀ 'ਚ ਆਈ ਇਕ ਖ਼ਬਰੀ ਰਿਪੋਰਟ ਮੁਤਾਬਿਕ ਇਸ ਹਫ਼ਤੇ ਸ਼ੈਫਾਲੀ ਜਰੀਵਾਲਾ ਸਭ ਤੋਂ ਘੱਟ ਵੋਟ ਪਾ ਕੇ ਸ਼ੋਅ ਤੋਂ ਵਿਦਾ ਲੈ ਸਕਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।