ਨਵੀਂ ਦਿੱਲੀ: Samsung ਨੇ ਪਿਛਲੇ ਸਾਲ ਅਕਤੂਬਰ 'ਚ ਕਰਵਾਇਆ Samsung Developer Conference (SDC) 'ਚ Galaxy Book Flex ਤੇ Galaxy Book Ion ਦਾ ਪੇਸ਼ ਕੀਤਾ ਸੀ। ਹੁਣ ਇਸ ਸਾਊਥ ਕੋਰੀਆ ਕੰਪਨੀ ਨੇ ਆਪਣੇ ਪੋਰਟਫੋਲਿਆ 'ਚ ਨਵਾਂ ਲੈਪਟਾਪ ਸ਼ਾਮਲ ਕਰਦੇ ਹੋਏ Galaxy Book Flex Alpha ਨੂੰ ਲਾਂਚ ਕੀਤਾ ਹੈ। ਇਸ 'ਚ 2-in-1ਕੰਵਰਵਿਬਲ QLED ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਸ 'ਚ ਇਸ ਤੇਮਾਲ ਕੀਤੀ ਗਈ ਬੈਟਰੀ ਯੂਜ਼ਰਜ਼ ਨੂੰ 17.5 ਘੰਟੇ ਦੀ ਬੈਟਰੀ ਲਾਈਫ ਦਿੰਦਾ ਹੈ। ਹੁਣ ਖ਼ਾਸ ਫ਼ਚਰ ਦੇ ਤੌਰ 'ਤੇ ਇਸ 'ਚ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਗਈ ਹੈ।
ਕੀਮਤ ਤੇ ਉਪਲਬਧਾ
Samsung Galaxy Book Flex Alpha ਲੈਪਟਾਪ ਦੀ ਕੀਮਤ ਲਗਪਗ 59,300 ਰੁਪਏ ਹੈ। ਇਹ ਡਿਵਾਈਸ ਸਿੰਗਲ ਸਿਲਵਰ ਕਲਰ ਆਪਸ਼ਨ ਦੇ ਨਾਲ ਫ਼ਿਲਹਾਲ ਯੂਐੱਸ ਮਾਰਕੀਟ 'ਚ ਹੀ ਸੇਲ ਲਈ ਉਪਲਬਧ ਹੋਵੇਗਾ। ਕੰਪਨੀ ਨੇ ਹੁਣ ਹੋਰਨਾਂ ਦੇਸ਼ਾਂ 'ਚ ਇਸ ਦੇ ਲਾਂਚ ਤੋਂ ਉਪਲਬਧਾ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ।
ਸਪੈਸੀਫਿਕੇਸ਼ਨਜ਼
ਇਸ ਲੈਪਟਾਪ ਦਾ ਵਜ਼ਨ ਮਾਤਰਾ 1.19 ਕਿਲੋਗ੍ਰਾਮ ਹੈ ਤੇ ਇਹ 13.9mm ਸਲਿਮ ਹੈ। ਇਹ ਕੰਵਰਟਿਬਲ ਡਿਵਾਈਸ ਹੈ ਤੇ ਇਸ ਨੂੰ 360 ਡਿਗਰੀ ਐਂਗਲ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਯੂਜ਼ਰਜ਼ ਆਪਣੀ ਸੁਵਿਧਾਅਨੁਸਾਰ ਮੋੜ ਕੇ ਇਸਤੇਮਾਲ ਕਰ ਸਕਦੇ ਹਨ। ਨਾਲ ਹੀ ਇਸ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਜੋ ਕਿ ਇਸ ਡਿਵਾਈਸ ਦਾ ਮੁੱਖ ਫ਼ੀਚਰ ਹੈ। ਇਸ ਨੂੰ 13.3 ਇੰਚ ਦੀ ਫੁੱਲ ਐੱਚਡੀ ਡਿਸਪਲੇਅ ਦਿੱਤੀ ਗਈ ਹੈ।
ਇਹ ਡਿਵਾਈਸ 10th generation Intel Core ਪ੍ਰੋਸੈਸਰ ਤੋਂ ਲੈਸ ਹੈ ਤੇ ਇਸ 'ਚ ਦੋ ਸਟੋਰੇਜ ਵੇਰੀਐਂਟ ਦਿੱਤਾ ਗਿਆ ਹੈ। Samsung Galaxy Book Flex Alpha 2 in 1 ਲੈਪਟਾਪ ਦੇ ਇਕ ਵੇਰੀਐਂਟ 'ਚ 8GB + 256GB ਸਟੋਰੇਜ ਤੇ ਦੂਸਰੇ ਵਰੀਐਂਟ 'ਚ 12GB + 512GB ਸਟੋਰੇਜ ਸ਼ਾਮਲ ਹੈ। ਹਾਲਾਂਕਿ ਸੈਮਸੰਗ ਨੇ ਹਾਈ-ਐਂਡ ਵੇਰੀਐਂਟ ਦੀ ਕੀਮਤ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ। ਇਸ 'ਚ ਮਾਈਕ੍ਰੋਐੱਸਡੀ ਕਾਰਡ ਸਲਾਟ, ਫਾਸਟ ਚਾਰਜਿੰਗ, ਯੂਐੱਸਬੀ ਟਾਈਪ ਸੀ ਪੋਰਟ ਤੇ ਦੋ ਯੂਐੱਸਬੀ 3.0 ਪੋਰਟ ਦਿੱਤਾ ਗਿਆ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।