ਸੋਨਾ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ‘ਚ ਦਿਖ ਰਹੀ ਤੇਜ਼ੀ, ਜਾਣੋ ਕੀ ਹੈ ਰੇਟ

by

ਨਵੀਂ ਦਿੱਲੀ: ਨਵੇਂ ਸਾਲ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਿਖਾਈ ਦੇ ਰਹੀ ਹੈ। ਸਾਲ ਦੇ ਦੂਸਰੇ ਦਿਨ ਵੀਰਵਾਰ ਨੂੰ ਸੋਨਾ ਤੇ ਚਾਂਦੀ ਦੇ ਰੇਟ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਵੀਰਵਾਰ ਸਵੇਰੇ 11 ਵਜੇ 32 ਮਿੰਟ 'ਤੇ ਐੱਮਸੀਐਕਸ ਐਕਸਚੇਂਜ 'ਤੇ ਪੰਜ ਫਰਵਰੀ 2020 ਦੇ ਸੋਨੇ ਦੇ ਰੇਟ 'ਚ 63 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਤੇਜ਼ੀ ਨਾਲ ਪੰਜ ਫਰਵਰੀ 2020 ਦਾ ਸੋਨੇ ਦਾ ਰੇਟ 39,130 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟ੍ਰੈਂਡ 'ਚ ਹੈ।

ਤਿੰਨ ਅਪ੍ਰੈਲ 2020 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ 'ਚ ਐੱਮਸੀਐਕਸ ਐਕਸਚੇਂਜ 'ਤੇ ਸਾਲ ਦੇ ਦੂਸਰੇ ਦਿਨ ਸਵੇਰੇ 11 ਵਜੇ 34 ਮਿੰਟ 'ਤੇ 0.13 ਫ਼ੀਸਦੀ ਜਾਂ 51 ਰੁਪਏ ਦੀ ਤੇਜ਼ੀ ਦੇਖੀ ਜਾ ਰਹੀ ਹੈ। ਇਸ ਤੇਜ਼ੀ ਨਾਲ ਤਿੰਨ ਅਪ੍ਰੈਲ 2020 ਦੇ ਸੋਨੇ ਦਾ ਰੇਟ 39,243 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ 'ਚ ਹੈ।

ਚਾਂਦੀ ਦੀ ਗੱਲ ਕਰੀਏ ਤਾਂ ਵੀਰਵਾਰ ਸੇਰੇ 11 ਵਜੇ 37 ਮਿੰਟ 'ਤੇ 0.08 ਫ਼ੀਸਦ ਜਾਂ 39 ਰੁਪਏ ਦੀ ਤੇਜ਼ੀ ਦੇਖੀ ਜੀ ਰਹੀ ਸੀ। ਇਸ ਤੇਜ਼ੀ ਨਾਲ 5 ਮਾਰਚ 2020 ਦਾ ਚਾਂਦੀ ਰੇਟ 46,704 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣਿਆ ਹੋਇਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।