by mediateam
ਮੀਡੀਆ ਡੈਸਕ: ਬਿੱਗ ਬੌਸ 13 ਦੇ ਦੋ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ ਹੁਣ ਕੁਝ ਘਰ ਵਾਲਿਆਂ ਨੂੰ ਖਟਕਣ ਲੱਗੀ। ਘਰ ਵਾਲੇ ਹੁਣ ਦੋਵਾਂ ਦੇ ਵੱਖ ਕਰਨ ਦੀ ਸਾਜ਼ਿਸ਼ ਕਰ ਰਹੇ ਹਨ। ਬਿੱਗ ਬੌਸ ਦੇ ਆਉਣ ਵਾਲੇ ਐਪਿਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਵਿਸ਼ਾਲ ਅਦਿਤਿਆ ਸਿੰਘ ਕੇ ਸ਼ੇਫਾਲੀ ਬੱਗਾ, ਸ਼ਹਿਨਾਜ਼ ਨੂੰ ਸਿਧਾਰਥ ਦੇ ਖ਼ਿਲਾਫ਼ ਭੜਕਾਉਂਦੇ ਨਜ਼ਰ ਆ ਰਹੇ ਹਨ। ਰਸ਼ਮੀ ਤੇ ਆਸਿਮ ਅੱਗ 'ਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ।
Video Link: https://www.instagram.com/p/B6yahK7hDlN/?utm_source=ig_web_copy_link
ਵੀਡੀਓ 'ਚ ਵਿਸ਼ਾਲ, ਸ਼ਹਿਨਾਜ਼ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੈਨੂੰ ਨਿਚਾ ਦਿਖਾਉਣ ਲਈ ਕੁਝ ਵੀ ਬੋਲ ਦਿੰਦੇ ਹਨ। ਸ਼ੇਫਾਲੀ ਕਹਿੰਦੀ ਹੈ ਕਿ ਤੂੰ ਇਨ੍ਹਾਂ ਕੁਝ ਕਿਸ ਤਰ੍ਹਾਂ ਸੁਣ ਲੈਨੀ ਆ। ਇਸ ਦੇ ਬਾਅਦ ਰਸ਼ਮੀ ਤੇ ਆਸਿਮ, ਸ਼ਹਿਨਾਜ਼ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal