Bigg Boss 13: ਸ਼ਹਿਨਾਜ਼ ਨੇ ਜ਼ਾਹਿਰ ਕੀਤਾ ਸਿਧਾਰਥ ਲਈ ਆਪਣਾ ਪਿਆਰ, ਬੋਲੀ-‘ਮੈਨੂੰ ਇਸ ਤਰ੍ਹਾਂ ਦਾ ਹੀ ਮੁੰਡਾ ਚਾਹੀਦਾ’

by

ਮੀਡੀਆ ਡੈਸਕ: ਬਿੱਗ ਬੌਸ 13 ਦੇ ਸਭ ਤੋਂ ਚਰਚਾ 'ਚ ਰਹਿਣ ਵਾਲੇ ਦੋ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲੀ ਤੇ ਸਿਧਾਰਥ ਸ਼ੁਕਲਾ ਦੀ ਬਾਨਡਿੰਗ ਸ਼ੁਰੂ ਤੋਂ ਹੀ ਕਿੰਨੀ ਮਜ਼ਬੂਤ ਹੈ। ਦੋਵੇ ਬਹੁਤ ਹੀ ਲੜਦੇ ਹਨ ਤੇ ਇਕ ਦੂਸਰੇ ਨੂੰ ਪਿਆਰ ਵੀ ਬਹੁਤ ਕਰਦੇ ਹਨ।

ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਆਉਣ ਵਾਲੇ ਐਪਿਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸਿਧਾਰਥ ਕਹਿ ਰਹੇ ਹਨ ਕਿ ਉਹ ਸ਼ਹਿਨਾਜ਼ ਨੂੰ ਪਸੰਦ ਕਰਦਾ ਹੈ, ਹਾਲਾਂਕਿ ਇਕ ਦੋਸਤ ਦੀ ਤਰ੍ਹਾਂ। ਸ਼ਹਿਨਾਜ਼ ਨੇ ਵੀ ਇਹ ਕਨਫੈਸ ਕੀਤਾ ਹੈ ਕਿ ਉਹ ਵੀ ਸਿਧਾਰਥ ਨੂੰ ਪਸੰਦ ਕਰਦੀ ਹੈ, ਬਲਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਹੀ ਮੁੰਡਾ ਚਾਹੀਦਾ ਹੈ।

 ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।