Happy New Year 2020 Celebration: ਨਿਊਜ਼ੀਲੈਂਡ ‘ਚ ਨਵੇਂ ਸਾਲ ਨੇ ਦਿੱਤੀ ਦਸਤਕ, ਜਾਣੋ ਕਿਹੜਾ ਦੇਸ਼ ਭਾਰਤ ਤੋਂ ਪਹਿਲਾ ਮਨਾਉਂਦਾ ਹੈ ਨਵੇਂ ਸਾਲ ਦਾ ਜਸ਼ਨ

by

ਨਵੀਂ ਦਿੱਲੀ: ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾ ਜਸ਼ਨ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਉਥੇ ਆਤਿਸ਼ਬਾਜ਼ੀ ਜ਼ਰੀਏ 2019 ਨੂੰ ਅਲਵਿਦਾ ਕਰ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਵਿਚ ਸਭ ਤੋਂ ਪਹਿਲਾ ਜਸ਼ਨ ਦਾ ਆਗਾਜ਼ ਹੋਣ ਕਾਰਨ ਉਥੋਂ ਦਾ ਸਮਾਂ ਭਾਰਤੀ ਸਮੇਂ ਤੋਂ 7.30 ਘੰਟੇ ਅੱਗੇ ਹੈ।

ਨਿਊਜ਼ੀਲੈਂਡ ਦੁਨੀਆ ਦਾ ਅਜਿਹਾ ਦੇਸ਼ ਹੈ ਜਿਥੇ ਨਵੇਂ ਸਾਲ ਦਾ ਸਵਾਗਤ ਸਭ ਤੋਂ ਪਹਿਲਾ ਕੀਤਾ ਜਾਂਦਾ ਹੈ। ਆਕਲੈਂਡ ਸ਼ਹਿਰ ਦੇ ਸਕਾਈ ਟਾਵਰ ਦਾ ਨਜ਼ਾਰਾ ਇਸ ਮੌਕੇ ਬੇਹੱਦ ਅਨੌਖਾ ਹੁੰਦਾ ਹੈ।


ਭਾਰਤ ਵਿਚ ਵੀ ਜ਼ੋਰ ਸ਼ੋਰ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ। ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਕੀਤੇ ਜਾ ਰਹੇ ਹਨ। ਕਈ ਥਾਂਵਾਂ 'ਤੇ ਆਤਿਸ਼ਾਬਾਜ਼ੀ ਨਾਲ ਨਵੇਂ ਸਾਲ 2020 ਦਾ ਸਵਾਗਤ ਕਰਨਗੇ। ਮਹਾਰਾਸ਼ਟਰ ਦੇ ਗੇਟਵੇ ਆਫ ਇੰਡੀਆ, ਦਿੱਲੀ ਦੇ ਇੰਡੀਆ ਗੇਟ 'ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਇਕੱਠੇ ਹੋ ਰਹੇ ਹਨ।

ਕਿਹੜਾ ਦੇਸ਼ ਸਭ ਤੋਂ ਪਹਿਲਾ ਨਵਾਂ ਸਾਲ ਮਨਾਉਂਦਾ ਹੈ

ਨਿਊਜ਼ੀਲੈਂਡ

ਆਸਟਰੇਲੀਆ

ਜਾਪਾਨ, ਸਾਊਥ ਕੋਰੀਆ

ਚੀਨ, ਫਿਲੀਪੀਨ

ਇੰਡੋਨੇਸ਼ੀਆ, ਥਾਈਲੈਂਡ

ਬੰਗਲਾਦੇਸ਼

ਨੇਪਾਲ

ਭਾਰਤ, ਸ੍ਰੀਲੰਕਾ

ਪਾਕਿਸਤਾਨ

ਅਫ਼ਗਾਨਿਸਤਾਨ

ਇਰਾਨ

ਜਰਮਨੀ

ਯੂਨਾਇਟੇਡ ਕਿੰਗਡਮ

ਕਨੇਡਾ

ਅਮਰੀਕਾ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।