ਹਾਲੀਵੁੱਡ ਗਾਇਕਾ ਮੈਡੋਨਾ ਕਰ ਰਹੀ ਹੈ ਆਪਣੇ ਤੋਂ 25 ਸਾਲ ਛੋਟੇ ਮੁੰਡੇ ਨੂੰ ਡੇਟ

by

ਵਾਸ਼ਿੰਗਟਨ (NRI MEDIA) : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਜਦ ਆਪਣੇ ਤੋਂ 10 ਸਾਲ ਛੋਟੇ ਨਿਕ ਜੋਨਸ ਨਾਲ ਵਿਆਹ ਕੀਤਾ ਸੀ ਤਾਂ ਹਰ ਕੋਈ ਉਨ੍ਹਾਂ ਨੂੰ ਟ੍ਰੋਲ ਕਰ ਰਿਹਾ ਸੀ। ਅਜਿਹੀ ਹੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲੀਵੁੱਡ ਗਾਇਕਾ ਮੈਡੋਨਾ ਨੇ ਆਪਣੇ ਤੋਂ 25 ਸਾਲ ਛੋਟੇ ਮੁੰਡੇ ਨੂੰ ਡੇਟ ਕਰ ਰਹੀ ਹੈ। ਇਸ ਮੁੰਡੇ ਦਾ ਨਾਂਅ Ahlamalik Williams ਹੈ ਤੇ ਉਹ ਪੇਸ਼ੇ ਤੋਂ ਡਾਂਸਰ ਹੈ। ਇੱਕ ਮੀਡੀਆ ਰਿਪੋਟ ਮੁਤਾਬਕ, ਵਿਲੀਅਮਸ ਦੇ ਪਿਤਾ ਦਾ ਕਹਿਣਾ ਹੈ ਕਿ ਮੈਡੋਨਾ ਨੇ ਪਹਿਲਾ ਹੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

ਇਸੇ ਦੌਰਾਨ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜਦ ਮੈਡੋਨਾ ਨੇ ਵਿਲੀਅਮਸ ਨੂੰ ਡੇਟ ਕਰਨਾ ਸ਼ੁਰੂ ਕੀਤਾ ਤਾਂ ਉਹ ਉਸ ਨੂੰ ਮਿਲੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਲੀਅਨਸ ਅਤੇ ਮੈਡੋਨਾ ਦਾ ਰਿਸ਼ਤਾ ਕਾਫ਼ੀ ਗਹਿਰਾ ਹੈ ਤੇ ਲਾਸ ਵੇਗਸ ਦੇ ਇੱਕ ਸਮਾਗਮ ਤੋਂ ਬਾਅਦ ਮੈਡੋਨਾ ਨੇ ਵਿਲੀਅਮਸ ਤੇ ਉਨ੍ਹਾਂ ਦੇ ਪਿਤਾ ਨੂੰ ਡਿਨਰ 'ਤੇ ਵੀ ਬੁਲਾਇਆ ਸੀ।