Flipkart ਤੇ Amazon ਨੂੰ ਟੱਕਰ ਦੇਣ ਲਈ Reliance ਨੇ ਲਾਂਚ ਕੀਤਾ JioMart

by

ਨਵੀਂ ਦਿੱਲੀ: Reliance JioMart ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਜਰੀਏ ਕੰਪਨੀ ਮਾਰਕੀਟ 'ਚ ਪਹਿਲਾਂ ਤੋਂ ਮੌਜੂਦ ਈ-ਕਾਮਰਸ ਵੈੱਬਸਾਈਟ Flipkart ਤੇ Amazon India ਨੂੰ ਟੱਕਰ ਦਿੰਦੀ ਨਜ਼ਰ ਆਵੇਗੀ। JioMart ਨੂੰ ਦੇਸ਼ ਦੀ ਨਵੀਂ ਦੁਕਾਨ ਕਿਹਾ ਜਾ ਸਕਦਾ ਹੈ। ਇਸ ਪਲੇਟਫਾਰਮ ਦੇ ਜਰੀਏ ਫ਼ਿਲਹਾਲ ਨਵੀਂ ਮੁੰਬਈ, ਥਾਣੇ ਤੇ ਕਲਿਆਣ ਖੇਤਰ ਦੇ ਯੂਜ਼ਰਜ਼ ਹੀ ਸ਼ਾਪਿੰਗ ਕਰ ਸਕੇਦ ਹੋ। ਜਿਸ ਤਰ੍ਹਾਂ Jio ਟੈਲੀਕਾਮ, ਬ੍ਰਾਡਬੈਂਡ ਸੈਕਟਰ 'ਚ ਦੂਸਰੀਆਂ ਕੰਪਨੀਆਂ ਨੂੰ ਟੱਕਰ ਦਿੱਤੀ ਹੈ। ਠੀਕ ਉਸੇ ਤਰ੍ਹਾਂ ਹੀ ਈ-ਕਾਮਰਸ ਸੈਕਟਰ 'ਚ ਆਪਣਾ ਪੈਰ ਰੱਖਣ ਦੀ ਕੋਸ਼ਿਸ਼ 'ਚ ਹੈ।

ਕੀ ਹੈ JioMart?

ਇਸ ਦੇ ਸਟੋਰ 'ਚ 50,000 ਤੋਂ ਜ਼ਿਆਦਾ ਗ੍ਰਾਸਰੀ ਪ੍ਰੋਡਕਟਸ ਮੌਜੂਦ ਹੈ। ਇਸ ਦੇ ਤਹਿਤ ਫ੍ਰੀ ਡਿਲੀਵਰੀ ਸਰਵਿਸ ਦਿੱਤੀ ਜਾ ਰਹੀ ਹੈ। ਇਸ ਦੇ ਲਈ ਵੱਧ ਤੋਂ ਵੱਧ ਆਰਡਰ ਵੈਲਿਊ ਵੀ ਨਹੀਂ ਹੈ। ਨਾਲ ਹੀ ਰਿਟਰਨ ਪਾਲਿਸੀ 'ਚ ਵੀ ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ। ਕੰਪਨੀ ਨੇ ਯੂਜ਼ਰਜ਼ ਤੋਂ ਐਕਸਪ੍ਰੈੱਸ ਡਿਲੀਵਰੀ ਦਾ ਵਾਅਦਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ JioMart 'ਚ ਰਜਿਸਟ੍ਰੇਸ਼ਨ ਲਈ ਕੰਪਨੀ ਨੇ ਜੀਓ ਟੈਲੀਕਾਮ ਯੂਜ਼ਰਜ਼ ਨੂੰ ਸੱਦਾ ਪੱਤਰ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ।

JioMart ਐਪ ਜਲਦ ਹੋਵੇਗੀ ਲਾਂਚ

Reliance Retail ਨੇ ਇਹ ਵੀ ਐਲਾਨ ਕੀਤਾ ਹੈ ਕਿ ਇਸ ਸਰਵਿਸ ਨੂੰ ਆਉਣ ਵਾਲੇ ਸਮੇਂ 'ਚ ਲਾਂਚ ਕੀਤਾ ਜਾਵੇਗਾ। ਫ਼ਿਲਹਾਲ ਕੰਪਨੀ ਜੀਓ ਯੂਜ਼ਰਜ਼ ਨੂੰ ਡਿਸਕਾਊਂਟ ਲਈ ਰਜਿਸਟਰ ਕਰਾਉਣ ਲਈ ਸੱਦ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।