ਪੰਜਾਬ ਵਿੱਚ ਹੀ ਰੱਬ ਨੇ ਬਣਾ ਦਿੱਤਾ ਕੈਨੇਡਾ

by

ਓਂਟਾਰੀਓ (NRI MEDIA) : ਜ਼ਿਆਦਾਤਰ ਪੰਜਾਬੀਆਂ ਵਿੱਚ ਹੁਣ ਤਾਂ ਇੱਕੋ ਹੀ ਗੱਲ ਦਾ ਭੂਤ ਸਵਾਰ ਹੈ ਕਿ ਜਾਣਾ ਤਾਂ ਕੈਨੇਡਾ ਹੀ ਹੈ, ਪਰ ਇਸ ਵੇਲੇ ਪੰਜਾਬ ਅਤੇ ਕੈਨੇਡਾ ਇੱਕੋ ਸਮਾਨ ਹੋ ਗਿਆ ਹੈ, ਜੇ ਨਹੀਂ ਯਕੀਨ ਹੋ ਰਿਹਾ ਤਾਂ ਆਓ ਤੁਹਾਨੂੰ ਵੀ ਦੱਸੀਏ ਕਿ ਹੁਣ ਤੁਸੀਂ ਕਿਵੇਂ ਕੈਨੇਡਾ ਦੇ ਨਜ਼ਾਰੇ ਪੰਜਾਬ ਵਿੱਚ ਲੈ ਸਕਦੇ ਹੋਂ।ਪੰਜਾਬ ਹੀ ਨਹੀਂ ਸਗੋਂ ਪੂਰਾ ਉੱਤਰ ਭਾਰਤ ਇਸ ਵੇਲੇ ਠੰਡ ਦੀ ਜਕੜ ਵਿੱਚ ਹੈ। ਪੰਜਾਬ ਦੇ ਬਠਿੰਡਾ ਦੇ ਘੱਟੋ-ਘੱਟ ਤਾਪਮਾਨ 0.5 ਡਿਗਰੀ ਤੇ ਪਹੁੰਚ ਗਿਆ ਹੈ ਜੋ ਕਿ ਆਮ ਨਾਲ 7 ਡਿਗਰੀ ਘੱਟ ਹੈ। 

ਇਸ ਤੋਂ ਇਲਾਵਾ ਆਦਮਪੁਰ ਦਾ ਤਾਪਮਾਨ 1 ਡਿਗਰੀ ਦਰਜ ਕੀਤਾ ਗਿਆ ਹੈ।ਪੰਜਾਬ ਦੇ ਕਈ ਇਲਾਕਿਆਂ ਦਾ ਤਾਪਮਾਨ ਘੱਟੋ-ਘੱਟ 3 ਡਿਗਰੀ ਤੱਕ ਗਿਆ ਹੈ, ਜੇ ਹੁਣ ਕੈਨੇਡਾ ਦੀ ਗੱਲ ਕਰੀਏ ਤਾਂ ਸਰੀ ਦਾ ਤਾਪਮਾਨ ਘੱਟੋ ਘੱਟ 4 ਤੱਕ ਹੀ ਪਹੁੰਚਿਆ ਹੈ। ਇਸ ਤੋਂ ਇਲਾਵਾ ਵੈਨਕੁਵਰ ਦਾ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਹੈ। ਇਸ ਲਈ ਸੋਸ਼ਲ ਮੀਡੀਆ ਤੇ ਇਹ ਟਰੋਲ ਬਣ ਰਿਹਾ ਹੈ ਕਿ ਪੰਜਾਬ ਆਲਿਓ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਰੱਬ ਨੇ ਪੰਜਾਬ ਨੂੰ ਹੀ ਕੈਨੇਡਾ ਬਣਾ ਦਿੱਤਾ ਹੈ।ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਵਿਜ਼ੀਬਿਲਟੀ ਲੱਗਭਗ ਜ਼ੀਰੋ ਹੋ ਗਈ ਹੈ। ਇਸ ਲਈ ਸਰਕਾਰ ਨੇ ਲੋਕਾ ਨੂੰ ਬੇਨਤੀ ਵੀ ਕੀਤੀ ਹੈ ਕਿ ਜ਼ਿਆਦਾ ਲੋੜ ਨਾ ਹੋਵੇ ਤਾਂ ਬਾਹਰ ਨਾ ਨਿਕਲਿਆ ਜਾਵੇ। 

ਇਸ ਤੋਂ ਇਲਾਵਾ ਦਿੱਲੀ ਵਿੱਚ ਵੀ ਠੰਡ ਅਤੇ ਧੂੰਦ ਪੂਰੇ ਜ਼ੋਬਨ ਤੇ ਹੈ। ਧੁੰਦ ਕਾਰਨ ਕਈ ਫ਼ਲਾਇਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜ਼ਿਆਦਾਤਰ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਹੈ।ਧੁੰਦ ਨਾਲ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਲੰਘ ਦਿਨ ਧੂੰਈ ਸੇਕ ਰਹੇ ਦੋ ਲੋਕਾਂ 'ਤੇ ਗੱਡੀ ਚੜ੍ਹ ਗਈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਠੰਡ ਤੋਂ ਬਚਨ ਲਈ ਰਾਜਪੁਰਾ ਵਿੱਚ ਦੋ ਪਰਵਾਸੀ ਅੰਗੀਠੀ ਬਾਲ ਕੇ ਸੌਂ ਗਏ ਜਿਸ ਤੋਂ ਬਾਅਦ ਰਾਤ ਨੂੰ ਸਾਹ ਘੁਟਨ ਨਾਲ ਦੋਵਾਂ ਦੀ ਮੌਤ ਹੋ ਗਈ।

ਜੇ ਗੱਲ ਸ੍ਰੀਨਗਰ ਦੀ ਕੀਤੀ ਜਾਵੇ ਤਾਂ ਇੱਥੋਂ ਦੀ ਮਸ਼ਹੂਰ ਡੱਲ ਝੀਲ ਦੇ ਕਿਨਾਰ ਜੰਮ ਗਏ ਹਨ। ਵਾਦੀ ਦੇ ਕਈ ਇਲਾਕਿਆਂ ਦਾ ਤਾਪਮਾਨ ਮਨਫ਼ੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿੱਚ ਵੀ ਠੰਡ ਦਾ ਕਹਿਰ ਜਾਰੀ ਹੈ ਜਿਸ ਕਰਕੇ ਸੂਬੇ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਜੈਪੁਰ ਵਿੱਚ ਠੰਡ ਨੇ ਪੰਜ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ 1.4 ਡਿਗਰੀ ਦਰਜ ਕੀਤਾ ਗਿਆ ਹੈ।