ਸਪੋਰਟਸ ਡੈਸਕ: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਟੈਸਟ ਕ੍ਰਿਕਟ ਦੀ ਰੂਪ ਰੇਖਾ ਬਦਲਣ ਜਾ ਰਹੀ ਹੈ। ਆਈਸੀਸੀ ਦੇ ਇਸ ਫੈਸਲੇ ਤੋਂ ਬਾਅਦ ਟੈਸਟ ਮੈਚ 5 ਦਿਨ ਦੀ ਬਜਾਏ 4 ਦਿਨ ਤਕ ਖੇਡਿਆ ਜਾਏਗਾ। ਹਾਲਾਂਕਿ ਆਈਸੀਸੀ ਦੇ ਇਸ ਨਿਯਮ ਨੂੰ ਲਾਗੂ ਹੋਣ ਵਿਚ ਅਜੇ ਲਗਪਗ 4 ਸਾਲ ਦਾ ਸਮਾਂ ਹੈ ਕਿਉਂਕਿ ਆਈਸੀਸੀ ਨੇ ਕਿਹਾ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ 2023 ਵਿਚ ਜੋ ਵੀ ਟੈਸਟ ਮੈਚ ਹੋਣਗੇ ਉਹ 4-4 ਦਿਨ ਦੇ ਹੋਣਗੇ।
ESPNcricinfo ਦੀ ਰਿਪੋਰਟ ਮੁਤਾਬਕ ਕ੍ਰਿਕਟ ਦੀ ਸਰਵਉਚ ਸੰਸਥਾ ਨੇ ਕ੍ਰਿਕਟ ਵਿਚ ਕੁਝ ਹੋਰ ਇਵੈਂਟ ਜੋੜਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਟੈਸਟ ਮੈਚਾਂ ਨੂੰ 4 ਦਿਨ ਦਾ ਕੀਤਾ ਜਾਵੇਗਾ। ਘਰੇਲੂ ਟੀ20 ਲੀਗ ਕਾਰਨ ਵੈਸੇ ਹੀ ਅੰਤਰਰਾਸ਼ਟਰੀ ਕ੍ਰਿਕਟ ਦਾ ਸ਼ਡਿਊਲ ਛਾਇਆ ਹੋਇਆ ਹੈ। ਅਜਿਹੇ ਵਿਚ ਸਾਲ ਦੇ 365 ਦਿਨਾਂ ਵਿਚ ਜੋ ਸੰਭਵ ਹੋਵੇਗਾ ਉਹ ਸਮਾਂ ਕੱਢਿਆ ਜਾਵੇਗਾ। ਇਹੀ ਕਾਰਨ ਹੈ ਕਿ ਟੈਸਟ ਕ੍ਰਿਕਟ ਦੀ ਸਮਾਂ ਸੀਮਾ ਨੂੰ ਘੱਟ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਖ਼ੁਦ ਆਈਸੀਸੀ ਨੇ ਹਰ ਕਲੰਡਰ ਈਅਰ ਵਿਚ ਇਕ ਸੁਪਰ ਸੀਰੀਜ਼ ਦੀ ਮੰਗ ਕੀਤੀ ਸੀ। ਹਾਲਾਂਕਿ ਆਈਸੀਸੀ ਨੇ ਹੁਣ ਇਸ 'ਤੇ ਕੋਈ ਫੈਸਲਾ ਨਹੀਂ ਸੁਣਾਇਆ। ਉਥੇ ਆਈਸੀਸੀ ਦੇ ਟੈਸਟ ਕ੍ਰਿਕਟ ਨੂੰ ਛੋਟਾ ਕਰਨ ਦਾ ਮਕਸਦ ਵੀ ਇਹ ਹੈ ਕਿ ਇਥੇ ਕ੍ਰਿਕਟ ਨੈਸ਼ਨ ਜ਼ਿਆਦਾ ਤੋਂ ਜ਼ਿਆਦਾ ਇਵੈਂਟ ਅਤੇ ਸੀਰੀਜ਼ ਕਰਵਾ ਕੇ ਜ਼ਿਆਦਾ ਤੋਂ ਜ਼ਿਆਦਾ ਕ੍ਰਿਕਟ ਖੇਡ ਸਕਣ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।