ਯੂਥ ਵਿੰਟਰ ਓਲੰਪਿਕ ‘ਚ ਜਪਾਨ ਦੇ 72 ਅਥਲੀਟ ਲੈਣਗੇ ਹਿੱਸਾ

by

ਟੋਕਿਓ (Vikram Sehajpal) : ਸਵਿਟਜ਼ਰਲੈਂਡ ਦੇ ਲੋਸਨੇ 'ਚ 9 ਜਨਵਰੀ 2020 ਤੋਂ 3 ਯੂਥ ਵਿੰਟਰ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ ਜਿਸ 'ਚ ਜਾਪਾਨ ਦੇ ਕੁੱਲ 72 ਐਥਲੀਟ ਇਸ 'ਚ ਹਿੱਸਾ ਲੈਣਗੇ। ਇਹ ਖੇਡਾਂ 9ਜਨਵਰੀ ਤੋਂ ਲੈ ਕੇ 22 ਜਨਵਰੀ ਤੱਕ ਚੱਲਣਗੀਆਂ। ਇਸ ਦੌਰਾਨ ਜਾਪਾਨ ਓਲੰਪਿਕ ਕਮੇਟੀ ਨੇ ਦੱਸਿਆ ਕਿ ਜੇ.ਓ.ਸੀ. ਡਾਇਰੈਕਟਰ ਹਿਦੇਹੀਤੋ ਇਟੋ ਦੀ ਅਗਵਾਈ 'ਚ ਜਾਪਾਨੀ ਟੀਮ ਦੇ 117 ਮੈਂਬਰ ਸ਼ਾਮਿਲ ਹੋਣਗੇ। 

ਜਿਨ੍ਹਾਂ ਵਿੱਚ 72 ਖਿਡਾਰੀ (29 ਪੁਰਸ਼ ਅਤੇ 43 ਔਰਤਾਂ) ਅਤੇ 45 ਕੋਚ ਸ਼ਾਮਲ ਹਨ। ਇਸ ਦੇ ਨਾਲ ਹੀ ਜਾਪਾਨੀ ਅਥਲੀਟ 7 ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਹ ਯੂਥ ਓਲੰਪਿਕ ਖੇਡਾਂ 14 ਤੋਂ 18 ਸਾਲ ਦੇ ਅਥਲੀਟਾਂ ਲਈ ਅੰਤਰਰਾਸ਼ਟਰੀ ਖੇਡਾਂ ਹਨ ਜੋ ਸਾਬਕਾ ਆਈਓਸੀ ਦੇ ਸਾਬਕਾ ਪ੍ਰਧਾਨ ਜੈਕ ਰੋਗੇ ਦੁਆਰਾ 2007 ਵਿੱਚ ਪ੍ਰਸਤਾਵਿਤ ਸਨ।ਦੱਸ ਦਈਏ ਕਿ ਪਹਿਲਾ ਯੂਥ ਵਿੰਟਰ ਓਲੰਪਿਕਸ ਸਾਲ 2012 ਵਿੱਚ ਇੰਨਸਬਰਕ, ਆਸਟਰੀਆ ਵਿੱਚ ਅਤੇ ਦੂਜਾ 2016 ਵਿੱਚ ਲੀਲੇਹਮੇਰ, ਨਾਰਵੇ ਵਿੱਚ ਹੋਇਆ ਸੀ।