Bigg Boss 13: ਆਖ਼ਿਰ ਕਿਉਂ ਰੋਹਿਤ ਸ਼ੈੱਟੀ ਨੇ ਲਾਈ ਸਿਧਾਰਥ ਸ਼ੁਕਲਾ ਦੀ ਕਲਾਸ, ਰੋਣ ਲੱਗੇ ਫੁੱਟ-ਫੁੱਟ ਕੇ, Video ਵਾਇਰਲ
ਮੀਡੀਆ ਡੈਸਕ: ਟੀਵੀ 'ਤੇ ਆਉਣ ਵਾਲਾ ਵਿਵਾਦਤ ਸ਼ੋਅ 'ਬਿੱਗ ਬੌਸ 13' ਤੇਜ਼ੀ ਨਾਲ ਫਾਈਨਲ ਵੱਲ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਸ਼ੋਅ 'ਚ ਭਰਪੂਰ ਡਰਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਕੰਟੈਸਟੈਂਟ ਜਿੱਤ ਨੂੰ ਲੈ ਕੇ ਇਕ ਨਵੀਂ ਹੀ ਗੇਮ ਖੇਡਦੇ ਨਜ਼ਰ ਆ ਰਹੇ ਹਨ। ਉੱਥੇ ਹੀ ਹੁਣ ਆਉਣ ਵਾਲਾ ਐਪੀਸੋਡ ਘਰ ਦੇ ਕੁਝ ਕੰਟੈਸਟੈਂਟਸ ਲਈ ਭਾਰੀ ਪੈ ਸਕਦਾ ਹੈ ਕਿਉਂਕਿ ਜਲਦ ਹੀ ਘਰ 'ਚ ਬਾਲੀਵੁੱਡ ਡਾਇਰੈਕਟਰ ਤੇ ਪ੍ਰੋਡਿਊਸਰ ਰੋਹਿਤ ਸ਼ੈੱਟੀ ਦੀ ਐਂਟਰੀ ਹੋਣ ਵਾਲੀ ਹੈ। ਉਨ੍ਹਾਂ ਦੇ ਆਉਣ ਦੇ ਨਾਲ ਹੀ ਕੁਝ ਲੋਕਾਂ ਦੀ ਮੁਸੀਬਤ ਵਧਦੀ ਨਜ਼ਰ ਆਵੇਗੀ।
ਅੱਜ ਹੋਣ ਵਾਲੀ ਵੀਕੈਂਡ ਕਾ ਵਾਰ ਤੋਂ ਪਹਿਲਾਂ ਘਰ 'ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਬਹਿਸਬਾਜ਼ੀ ਦੇਖਣ ਦੇ ਨਾਲ ਹੀ ਘਰ 'ਚ ਡਾਇਰੈਕਟਰ ਤੇ ਪ੍ਰੋਡਿਊਸਰ ਰੋਹਿਤ ਸ਼ੈੱਚਟੀ ਦੀ ਐਂਟਰੀ ਇਕ ਵੱਖਰਾ ਹੀ ਟਵਿਸਟ ਲਿਆਉਣ ਵਾਲੀ ਹੈ।
ਸ਼ੋਅ ਦਾ ਇਕ ਪ੍ਰੋਮੋ ਜਾਰੀ ਹੋਇਆ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਰੋਹਿਤ ਸ਼ੈੱਟੀ ਘਰ ਅੰਦਰ ਜਾਂਦੀ ਹੀ ਆਸਿਮ ਤੇ ਸਿਧਾਰਥ ਦੀ ਕਲਾਸ਼ ਲਾਉਂਦੇ ਹਨ। ਅਸਲ ਵਿਚ ਘਰ 'ਚ ਕੰਮ ਨੂੰ ਲੈ ਕੇ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਇਕ ਵਾਰ ਫਿਰ ਲੜਾਈ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਉਦੋਂ ਅਚਾਨਕ ਰੋਹਿਤ ਸ਼ੈੱਟੀ ਦੀ ਐਂਟਰੀ ਹੁੰਦੀ ਹੈ। ਉਨ੍ਹਾਂ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਫਿਰ ਕੀ ਸੀ ਰੋਹਿਤ ਸ਼ੈੱਟੀ ਸਾਰੇ ਘਰਵਾਲਿਆਂ ਨੂੰ ਦੂਸਰੇ ਕਮਰੇ 'ਚ ਭੇਜ ਦਿੰਦੇ ਹਨ ਤੇ ਇਕੱਲੇ ਸਿਧਾਰਥ ਤੇ ਆਸਿਮ ਨਾਲ ਗੱਲ ਕਰਦੇਹ ਨ। ਰੋਹਿਤ ਸਿਧਾਰਥ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਆਖ਼ਿਰ ਤੂੰ ਇੰਨੇ ਗੁੱਸੇ 'ਚ ਕਿਉਂ ਹੈਂ? ਇਸ ਦੇ ਨਾਲ ਹੀ ਰੋਹਿਤ ਆਸਿਮ ਨਾਲ ਵੀ ਗੱਲ ਕਰਦੇ ਹਨ ਤੇ ਇਸ ਗੱਲ ਦਾ ਯਕੀਨ ਦਿਵਾਉਂਦੇ ਹਨ ਕਿ ਅਜਿਹਾ ਨਹੀਂ ਕਿ ਹਰ ਵਾਲ ਸਿਧਾਰਥ ਦਾ ਸਾਥ ਲਿਆ ਜਾਂਦਾ ਹੈ। ਰੋਹਿਤ ਸ਼ੈੱਟੀ ਦੀਆਂ ਗੱਲਾਂ ਸੁਣ ਕੇ ਸਿਧਾਰਥ ਦੇ ਹੰਝੂ ਨਿਕਲ ਆਉਂਦੇ ਹਨ।
Link: https://www.instagram.com/p/B6m7VW6ggJD/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।