Year Ender 2019 : ਦੁਨੀਆਂ ‘ਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਉੱਤੇ ਇੱਕ ਨਜ਼ਰ

by

ਓਂਟਾਰੀਓ ਡੈਸਕ (Vikram Sehajpal) : ਯੂਕੇ ਅਤੇ ਕੈਨੇਡਾ ਦੀਆਂ ਚੋਣਾਂ ਉੱਤੇ ਭਾਰੀ ਪੈਣ ਵਾਲੇ ਭਾਰਤੀ ਮੂਲ ਦੇ ਉਮੀਦਵਾਰਾਂ ਤੋਂ ਲੈ ਕੇ ਭਾਰਤੀ ਅਮਰੀਕੀ ਨੋਬਲ ਪੁਰਸਕਾਰ ਜਿੱਤਣ ਤੱਕ, ਈਸਟਰ ਐਤਵਾਰ ਦੇ ਹਮਲੇ ਤੋਂ ਲੈ ਕੇ ਹਾਂਗ ਕਾਂਗ ਦੇ ਵਿਰੋਧ ਪ੍ਰਦਰਸ਼ਨ ਤੱਕ, ਟਰੰਪ ਮਹਾਦੋਸ਼ ਤੋਂ ਲੈ ਕੇ ਬ੍ਰੈਕਜ਼ਿਟ ਮਾਮਲੇ ਤੱਕ, ਸਾਲ 2019 ਵਿੱਚ ਬਹੁਤ ਸਾਰੇ ਉਤਾਅ ਚੜਾਅ ਵੇਖਣ ਨੂੰ ਮਿਲੇ।

ਇਸ ਤੋਂ ਪਹਿਲਾਂ ਕਿ ਅਸੀਂ 2020 ਦਾ ਸਵਾਗਤ ਕਰੀਏ ਇੱਥੇ ਕੁੱਝ ਪ੍ਰਮੁੱਖ ਅੰਤਰਰਾਸ਼ਟਰੀ ਖ਼ਬਰਾਂ ਹਨ ਜਿਨ੍ਹਾਂ ਨੇ ਸੁਰਖੀਆਂ ਬਟੋਰੀਆਂ।

ਈਸਟਰ ਐਤਵਾਰ ਹਮਲਾ

ਸ਼੍ਰੀਲੰਕਾ ਵਿੱਚ ਸਾਲ 2009 ਵਿੱਚ ਘਰੇਲੂ ਯੁੱਧ ਦੇ ਅੰਤ ਤੋਂ ਬਾਅਦ ਸਭ ਤੋਂ ਭਿਆਨਕ ਕਤਲੇਆਮ ਹੋਇਆ, ਜਦੋਂ ਨੌਂ ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ ਦੀ ਸਵੇਰ ਧਮਾਕੇ ਕੀਤੇ ਜਿਸ ਵਿੱਚ 259 ਲੋਕਾਂ ਦੀ ਮੌਤ ਹੋ ਗਈ। ਹਮਲਾਵਰਾਂ ਨੇ ਤਿੰਨ ਚਰਚ ਅਤੇ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਲੋਕ ਈਸਟਰ ਐਤਵਾਰ ਦੀ ਪ੍ਰਾਰਸ਼ਨਾ ਤੋਂ ਬਾਅਦ ਇਕੱਠੇ ਹੋਏ ਸਨ।

ਹਾਲਾਂਕਿ ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ, ਪਰ ਸਰਕਾਰ ਨੇ ਸਥਾਨਕ ਇਸਲਾਮੀ ਕੱਟੜਪੰਥੀ ਸਮੂਹ ਨੈਸ਼ਨਲ ਥਾਹਿਦ ਜਮਾਤ ਉੱਤੇ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਧਮਾਕਿਆਂ ਦੇ ਸਬੰਧ ਵਿਚ ਹੁਣ ਤਕ 300 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਾਂਗਕਾਂਗ ਵਿਰੋਧ ਪ੍ਰਦਰਸ਼ਨ

ਹਾਂਗਕਾਂਗ ਹਵਾਲਗੀ ਦੇ ਬਿੱਲ ਦੇ ਵਿਰੋਧ ਨਾਲ ਜੂਨ ਤੋਂ ਸ਼ੁਰੂ ਹੋਏ ਤੇ ਕਦੇ ਨਾ ਖ਼ਤਮ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਤੋਂ ਗੁਜ਼ਰ ਰਿਹਾ ਹੈ। ਇਹ ਬਿੱਲ ਅਪਰਾਧਿਕ ਸ਼ੱਕੀ ਵਿਅਕਤੀਆਂ ਨੂੰ ਮੁੱਖ ਭੂਮੀ ਚੀਨ ਵਿਚ ਟਰਾਂਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਸਤੰਬਰ ਵਿਚ ਇਹ ਬਿੱਲ ਅਣਮਿਥੇ ਸਮੇਂ ਲਈ ਵਾਪਸ ਲੈ ਲਿਆ ਗਿਆ ਸੀ, ਪਰ ਵਿਰੋਧੀਆਂ ਨੇ ਬਿਲ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਅਤੇ ਪੁਲਿਸ ਦੀਆਂ ਵਧੀਕੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਵਿਰੋਧ ਜਾਰੀ ਰੱਖਿਆ।

ਕੈਨੇਡਾ ਚੋਣਾਂ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 1 ਅਕਤੂਬਰ ਨੂੰ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜਿੱਤ ਹਾਸਲ ਕੀਤਾ। ਭਾਰਤੀ ਮੂਲ ਦੇ ਕੈਨੇਡੀਅਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੇ 24 ਸੀਟਾਂ ਜਿੱਤੀਆਂ। ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਦਬਦਬਾ ਵੇਖਣ ਨੂੰ ਮਿਲਿਆ। ਚੋਣ ਲੜਨ ਵਾਲੇ 50 ਭਾਰਤੀ ਮੂਲ ਦੇ ਉਮੀਦਵਾਰਾਂ ਵਿਚੋਂ 19 ਜੇਤੂ ਹੋਏ, ਜਿਨ੍ਹਾਂ ਵਿਚੋਂ 18 ਪੰਜਾਬੀ ਸਨ।

ਯੂਕੇ ਦੀਆਂ ਚੋਣਾਂ

ਬ੍ਰੇਕਸਿਟ ਦੇ ਲੰਮੇ ਸਮੇਂ ਦੀ ਰੁਕਾਵਟ ਦੌਰਾਨ, 12 ਦਸੰਬਰ ਨੂੰ ਯੂਕੇ ਵਿੱਚ ਆਮ ਚੋਣਾਂ ਹੋਈਆਂ ਜਿਸ ਵਿੱਚ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਇੱਕ ਵੱਡੀ ਜਿੱਤ ਦਰਜ ਕੀਤੀ. ਇਸ ਤੋਂ ਇਲਾਵਾ, ਯੂਕੇ ਦੀਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਦੇ ਲਗਭਗ ਇਕ ਦਰਜਨ ਭਾਰਤੀ ਮੂਲ ਦੇ ਸੰਸਦ ਮੈਂਬਰ ਜੇਤੂ ਰਹੇ।

ਜਲਵਾਯੂ ਤਬਦੀਲੀ ਦਾ ਵਿਰੋਧ

ਮੌਸਮ ਤਬਦੀਲੀ ਕਾਰਕੁਨ ਗ੍ਰੇਟਾ ਥੰਬਰਗ ਤੋਂ ਪ੍ਰੇਰਿਤ ਹੋ ਕੇ, ਵਿਸ਼ਵ ਭਰ ਦੇ ਲੱਖਾਂ ਲੋਕ 20 ਤੋਂ 27 ਸਤੰਬਰ ਤੱਕ ਜਲਵਾਯੂ ਤਬਦੀਲੀ ਨੂੰ ਸੰਬੋਧਿਤ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉੱਤਰੇ। ਮੀਡੀਆ ਰਿਪੋਰਟਾਂ ਮੁਤਾਬਕ 150 ਦੇਸ਼ਾਂ ਵਿੱਚ ਲਗਭਗ 4,500 ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ 60 ਲੱਖ ਲੋਕਾਂ ਦੀ ਭਾਗੀਦਾਰੀ ਵੇਖੀ ਗਈ। 20 ਸਤੰਬਰ ਦਾ ਵਿਰੋਧ ਇਤਿਹਾਸ ਦਾ ਸਭ ਤੋਂ ਵੱਡਾ ਜਲਵਾਯੂ ਵਿਰੋਧ ਮੰਨਿਆ ਜਾਂਦਾ ਹੈ।

ਗ੍ਰੇਟਾ ਥਨਬਰਗ

ਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆਂ ਵਿਗੜ ਰਹੇ ਮੌਸਮ ਬਾਰੇ ਚਿੰਤਤ ਸੀ, 16 ਸਾਲਾ ਗ੍ਰੇਟਾ ਥੰਬਰਗ ਨੇ ਜਲਵਾਯੂ ਨੂੰ ਬਰਕਰਾਰ ਰੱਖਣ ਲਈ ਕਾਰਵਾਈ ਦੀ ਮੰਗ ਕਰਦਿਆਂ ਦੁਨੀਆ ਭਰ ਦੇ ਲੱਖਾਂ ਨੌਜਵਾਨਾਂ ਨੂੰ ਸੜਕਾਂ ਉੱਤੇ ਆਉਣ ਲਈ ਪ੍ਰੇਰਿਤ ਕੀਤਾ।ਸਵੀਡਨ ਦੀ ਸਕੂਲੀ ਵਿਦਿਆਰਥਣ ਨੂੰ ਟਾਈਮ ਮੈਗਜ਼ੀਨ ਨੇ ਸਭ ਤੋਂ ਘੱਟ ਉਮਰ ਦੀ 'ਪਰਸਨ ਆਫ ਯਿਅਰ 2019' ਨਾਲ ਨਵਾਜ਼ਿਆ। 

ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਉਸਨੇ ਸਿਆਸਤਦਾਨਾਂ ਨੂੰ ਝਿੜਕਦਿਆਂ ਕਿਹਾ, ਤੁਸੀਂ ਮੇਰੇ ਸੁਪਨੇ ਅਤੇ ਮੇਰੇ ਬਚਪਨ ਨੂੰ ਆਪਣੇ ਖਾਲੀ ਸ਼ਬਦਾਂ ਨਾਲ ਚੋਰੀ ਕਰ ਲਿਆ ਹੈ। ਅਸੀਂ ਤੁਹਾਨੂੰ ਵੇਖਾਂਗੇ ', ਜੋ ਬਾਅਦ ਵਿਚ ਵਾਇਰਲ ਹੋ ਗਿਆ।

ਅਰਾਮਕੋ ਹਮਲਾ

ਸਾਊਦੀ ਅਰਬ ਨੇ 14 ਸਤੰਬਰ ਨੂੰ ਆਪਣੇ ਤੇਲ ਖੇਤਰ ਉੱਤੇ ਸਭ ਤੋਂ ਖ਼ਤਰਨਾਕ ਡ੍ਰੋਨ ਹਮਲਿਆਂ ਵਿੱਚੋਂ ਇੱਕ ਵੇਖਿਆ। ਡ੍ਰੋਨ ਹਮਲੇ ਨੇ ਅਬਕੀਜ਼ ਸ਼ਹਿਰ ਵਿੱਚ ਰਿਫਾਇਨਰੀ ਵਿੱਚ ਵੱਡੇ ਪੱਧਰ ਉੱਤੇ ਅੱਗ ਲਗਾ ਦਿੱਤੀ ਜਿਸ ਨੂੰ ਅਰਾਮਕੋ ਨੇ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਪ੍ਰੋਸੈਸਿੰਗ ਪਲਾਂਟ ਦੱਸਿਆ। ਡਰੋਨ ਹਮਲਾ ਰਿਆਦ ਤੋਂ ਲਗਭਗ 150 ਕਿਲੋਮੀਟਰ ਦੂਰੀ ਖੁਰਾਸ ਤੇਲ ਖੇਤਰ ਵਿੱਚ ਵੀ ਹੋਇਆ। ਹਾਲਾਂਕਿ ਹੋਥੀ ਬਾਗ਼ੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਅਮਰੀਕਾ ਨੇ ਇਰਾਨ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।

ਮੁਗਾਬੇ ਦੀ ਮੌਤ

ਰੌਬਰਟ ਮੁਗਾਬੇ ਜਿਸ ਨੇ 1980 ਤੋਂ 2017 ਤੱਕ ਜ਼ਿੰਬਾਬਵੇ ਦੀ ਅਗਵਾਈ ਕੀਤੀ, 6 ਸਤੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ 95 ਸਾਲ ਦੇ ਸਨ। ਸਾਬਕਾ ਗੁਰੀਲਾ ਨੇਤਾ 1980 ਦੀਆਂ ਚੋਣਾਂ ਵਿੱਚ ਵੱਧ ਰਹੀ ਬਗਾਵਤ ਅਤੇ ਆਰਥਿਕ ਪਾਬੰਦੀਆਂ ਤੋਂ ਬਾਅਦ ਰੋਡਸ਼ੀਅਨ ਸਰਕਾਰ ਨੂੰ ਗੱਲਬਾਤ ਉੱਤੇ ਮਜਬੂਰ ਕੀਤਾ। ਆਖਰਕਾਰ ਉਸ ਨੂੰ 2017 ਵਿੱਚ ਦੇਸ਼ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਦੋਂ ਪਹਿਲੇ ਵਫ਼ਾਦਾਰ ਫੌਜੀ ਜਨਰਲ ਉਸ ਵਿਰੁੱਧ ਹੋ ਗਏ ਸਨ ਕਿਉਂਕਿ ਦੇਸ਼ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਸੀ.

ਨੋਬਲ ਸ਼ਾਂਤੀ ਪੁਰਸਕਾਰ

ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਮਦਦ ਪ੍ਰਾਪਤ ਕਰਨ ਦੇ ਯਤਨਾਂ ਲਈ ਖਾਸ ਕਰਕੇ ਗੁਆਂਢੀ ਇਰੀਟਰੀਆ ਨਾਲ ਸਰਹੱਦੀ ਵਿਵਾਦ ਦਾ ਹੱਲ ਕਰਨ ਲਈ 2019 ਦੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਅਰਥ ਸ਼ਾਸਤਰ ਲਈ ਨੋਬਲ

ਭਾਰਤੀ-ਅਮਰੀਕੀ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਆਪਣੀ ਪਤਨੀ ਐਸਤੇਰ ਡੁਫਲੋ ਅਤੇ ਮਾਈਕਲ ਕ੍ਰੇਮਰ ਦੇ ਨਾਲ ਮਿਲ ਕੇ ਵਿਸ਼ਵ ਗਰੀਬੀ ਦੇ ਖਾਤਮੇ ਲਈ ਆਪਣੇ ਤਜ਼ੁਰਬੇ ਦੀ ਪਹੁੰਚ ਲਈ 14 ਅਕਤੂਬਰ ਨੂੰ 2019 ਦਾ ਨੋਬਲ ਅਰਥ ਸ਼ਾਸਤਰ ਪੁਰਸਕਾਰ ਜਿੱਤਿਆ। 58 ਸਾਲਾ ਬੈਨਰਜੀ ਨੇ ਕਲਕੱਤਾ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਸਿਖਿਆ ਹਾਸਲ ਕੀਤੀ। ਜਿਥੇ ਉਸਨੇ 1988 ਵਿਚ ਪੀ.ਐਚ.ਡੀ ਕੀਤੀ।

ਸ਼੍ਰੀਲੰਕਾ ਰਾਸ਼ਟਰਪਤੀ ਚੋਣਾਂ

ਸ਼੍ਰੀਲੰਕਾ ਵਿੱਚ 16 ਨਵੰਬਰ ਨੂੰ ਅੱਠਵੇਂ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਜਿਸ ਵਿਚ ਰਿਕਾਰਡ 36 ਉਮੀਦਵਾਰਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲਿਆ। ਈਸਟਰ ਐਤਵਾਰ ਦੇ ਹਮਲੇ ਅਤੇ ਅਧੂਰੇ ਵਾਅਦਿਆਂ ਨੂੰ ਲੈ ਕੇ ਇੱਕ ਵੱਡਾ ਰੌਲਾ ਪੈਣ ਤੋਂ ਬਾਅਦ ਸਾਬਕਾ ਰੱਖਿਆ ਸਕੱਤਰ ਗੋਤਾਬਾਇਆ ਰਾਜਪਕਸ਼ਾ ਨੇ 52.25 ਫੀਸਦੀ ਵੋਟਾਂ ਹਾਸਲ ਕੀਤੀਆਂ ਅਤੇ ਜੇਤੂ ਰਹੇ। 

ਰਾਜਪਕਸ਼ੇ, ਜਿਨ੍ਹਾਂ ਨੂੰ ਚੀਨ ਪੱਖੀ ਅਤੇ ਭਾਜਪਾ ਵਿਰੋਧੀ ਮੰਨਿਆ ਜਾਂਦਾ ਹੈ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਰੂਪ ਦੇਣ ਲਈ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਵਜੋਂ ਭਾਰਤ ਦਾ ਦੌਰਾ ਕੀਤਾ।

ਟਰੰਪ ਮਹਾਦੋਸ਼

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਹਾਊਸ ਆਫ ਰਿਪ੍ਰਸੈਨਟੇਟਿਵ ਨੇ 8 ਦਸੰਬਰ ਨੂੰ ਮਹਾਅਭਿਯੋਗ ਚਲਾਇਆ। ਟਰੰਪ ਅਜਿਹਾ ਤੀਜਾ ਅਮਰੀਕੀ ਮੁੱਖ ਕਾਰਜਕਾਰੀ ਜਿਸ ਉੱਤੇ ਜੁਰਮ ਲਈ ਸੰਵਿਧਾਨ ਦੇ ਅੰਤਮ ਉਪਾਅ ਤਹਿਤ ਰਸਮੀ ਤੌਰ 'ਤੇ ਦੋਸ਼ ਲੱਗੇ।

ਉਸ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਆਉਣ ਵਾਲੀਆਂ 2020 ਦੀਆਂ ਚੋਣਾਂ ਤੋਂ ਪਹਿਲਾਂ ਇਕ ਰਾਜਨੀਤਿਕ ਵਿਰੋਧੀ ਦੀ ਜਾਂਚ ਕਰਨ ਲਈ ਵਿਦੇਸ਼ੀ ਸਰਕਾਰ ਤੋਂ ਮਦਦ ਲਈ ਹੈ। ਸਦਨ ਨੇ ਇਕ ਹੋਰ ਦੋਸ਼ ਲਗਾਇਆ ਕਿ ਉਸਨੇ ਕਾਂਗਰਸ ਵੱਲੋਂ ਇਸ ਮਾਮਲੇ ਦੀ ਪੜਤਾਲ ਵਿੱਚ ਰੁਕਾਵਟ ਪਾਈ ਹੈ।