ਯੂਰਪੀਅਨ ਯੂਨੀਅਨ ਦੇ ਉਪ ਪ੍ਰਧਾਨ ਨੇ ਦੁੱਖ ਪ੍ਰਗਟਾਉਂਦਿਆਂ ਬ੍ਰਿਟੇਨ ਨੂੰ ਲਿਖਿਆ ‘LOVE LETTER’

by

ਲੰਡਨ (Vikram Sehajpal) : ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਬ੍ਰਿਟੇਨ ਦੇ ਫ਼ੈਸਲੇ ਉੱਤੇ ਉਪ ਪ੍ਰਧਾਨ ਫ੍ਰੈਂਸ ਟਿਮਰਮਨਸ ਨੇ ਦੁੱਖ ਪ੍ਰਗਟਾਉਂਦਿਆਂ ਇੱਕ ਪ੍ਰੇਮ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਬ੍ਰਿਟੇਨ ਤੋਂ ਭਵਿੱਖ ਵਿੱਚ ਯੂਨੀਅਨ ਵਿੱਚ ਵਾਪਸ ਆਉਣ ਉੱਤੇ ਸਵਾਗਤ ਦੀ ਗੱਲ ਆਖੀ ਹੈ। ਫ੍ਰੈਂਸ ਟਿਮਰਮਨਸ ਨੇ ਵੀਰਵਾਰ ਨੂੰ ਇੱਕ ਅਖਬਾਰ ਵਿੱਚ ਲਿਖਿਆ, "ਮੈਂ ਤੁਹਾਨੂੰ ਜਾਣਦਾ ਹਾਂ ਅਤੇ ਪਿਆਰ ਕਰਦਾ ਹਾਂ। 

ਤੁਸੀ ਕੌਣ ਹੋ ਅਤੇ ਮੈਨੂੰ ਤੁਸੀਂ ਕੀ ਦਿੱਤਾ। ਮੈਂ ਇੱਕ ਪੁਰਾਣੇ ਪ੍ਰੇਮੀ ਵਾਂਗ ਹਾਂ, ਮੈਨੂੰ ਤੁਹਾਡੀ ਤਾਕਤ ਅਤੇ ਕਮਜੋਰੀਆਂ ਪਤਾ ਹੈ। ਤੁਸੀਂ ਛੱਡਣ ਦਾ ਫ਼ੈਸਲਾ ਕੀਤਾ ਹੈ, ਇਸ ਨਾਲ ਮੇਰਾ ਦਿਲ ਟੁੱਟ ਗਿਆ ਪਰ ਮੈਂ ਉਸ ਫ਼ੈਸਲੇ ਦਾ ਸਤਿਕਾਰ ਕਰਦਾ ਹਾਂ, ਬ੍ਰਿਟੇਨ ਨੂੰ ਮੇਰਾ ਪਿਆ।"ਉਨ੍ਹਾਂ ਨੇ ਪੱਤਰ ਵਿੱਚ ਕਿਹਾ ਕਿ ਉਹ ਦੂਰ ਨਹੀਂ ਜਾ ਰਹੇ ਅਤੇ ਹਮੇਸ਼ਾਂ ਬ੍ਰਿਟੇਨ ਦਾ ਸਵਾਗਤ ਕਰਨਗੇ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 31 ਜਨਵਰੀ ਨੂੰ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਕਰਨ ਦੇ ਆਪਣੇ ਫੈਸਲੇ ਨੂੰ ਪਲਟਾਉਣ ਦੀ ਕੋਈ ਸੰਭਾਵਨਾ ਨਹੀਂ ਹੈ।ਦੱਸ ਦਈਏ ਕਿ ਜਾਨਸਨ ਨੇ ਇਸ ਮਹੀਨੇ ਦੀਆਂ ਆਮ ਚੋਣਾਂ, ਤਿੰਨ ਸਾਲਾਂ ਤੋਂ ਵੱਧ ਦੀ ਦੇਰੀ ਤੋਂ ਬਾਅਦ, ਬਰੈਕਜ਼ਿਟ ਤੋਂ ਵੱਖ ਹੋਣ ਦੇ ਵਾਅਦੇ 'ਤੇ ਵੱਡਾ ਬਹੁਮਤ ਹਾਸਲ ਕੀਤਾ ਹੈ। ਬ੍ਰਿਟੇਨ ਦੇ ਲੋਕਾਂ ਨੇ 2016 ਦੇ ਜਨਮਤ ਵਿਚ ਯੂਰਪੀਅਨ ਯੂਨੀਅਨ ਦੇ ਹੋਰ 27 ਮੈਂਬਰ ਰਾਜਾਂ ਨੂੰ ਛੱਡਣ ਲਈ 52 ਤੋਂ 48 ਫੀਸਦੀ ਦੇ ਫਰਕ ਨਾਲ ਵੋਟਿੰਗ ਕੀਤੀ।