ਮੁੰਬਈ: ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਹੋਏ ਗਿਲੇ-ਸ਼ਿਕਵੇ ਤੋਂ ਹਰ ਕੋਈ ਵਾਕਿਫ਼ ਹੈ। ਆਪਸੀ ਝਗੜੇ ਤੋਂ ਬਾਅਦ ਦੋਵੇਂ ਇਕੱਠੇ ਕਦੇ ਨਜ਼ਰ ਨਹੀਂ ਆਏ। ਕਈ ਵਾਰ ਲੋਕ ਕਪਿਲ ਅਤੇ ਸੁਨੀਲ ਤੋਂ ਸਵਾਲ ਪੁੱਛਦੇ ਰਹੇ ਕਿ ਦੋਵਾਂ ਨੂੰ ਇਕੱਠੇ ਕਦੋਂ ਦੇਖ ਪਾਉਣਗੇ? ਪਰ ਸਵਾਲ ਦਾ ਜਵਾਬ ਦੋਵਾਂ ਕੋਲ ਨਹੀਂ ਸੀ।
ਇਕ-ਦੂਜੇ ਦੇ ਬਾਰੇ ਵਿਚ ਗੱਲ ਕਰਨ ਤੋਂ ਬਚਦੇ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੂੰ ਹੁਣ ਇਕ ਫ੍ਰੇਮ ਵਿਚ ਲੈ ਕੇ ਆਏ ਹਨ ਸਲਮਾਨ ਖ਼ਾਨ। ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਸੁਨੀਲ ਗਰੋਵਰ ਨਾਲ ਕਪਿਲ ਵੀ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਸਲਮਾਨ ਖ਼ਾਨ ਖੜ੍ਹੇ ਹਨ। ਦਰਅਸਲ, ਸਲਮਾਨ ਨੇ ਆਪਣੇ ਭਰਾ ਸੋਹੇਲ ਖ਼ਾਨ ਦੇ ਜਨਮ ਦਿਨ 'ਤੇ ਦੋਵਾਂ ਨੂੰ ਬੁਲਾਇਆ ਸੀ। ਇਹ ਤਸਵੀਰ ਉਥੇ ਹੀ ਲਈ ਗਈ ਹੈ। ਕਪਿਲ ਨੇ ਇਸ ਤਸਵੀਰ ਨਾਲ ਲਿਖਿਆ, 'ਭਰਾਵਾਂ ਦੀ ਰਾਤ। ਹੈਪੀ ਬਰਥਡੇ ਸੋਹੇਲ ਖ਼ਾਨ।' ਇਸ ਪੋਸਟ 'ਚ ਕਪਿਲ ਨੇ ਸੁਨੀਲ ਗਰੋਵਰ ਨੂੰ ਟੈਗ ਕੀਤਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।