ਭਾਰਤ ਦਾ ਸਭ ਤੋਂ ਹਿੱਟ ਗਾਣਾ ਹੈ Laung Laachi

by

ਚੰਡੀਗੜ੍ਹ (Vikram Sehajpal) : ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਆਪਣਾ ਨਾਂਅ ਚਮਕਾ ਰਹੀ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਦੇ ਟਾਈਟਲ ਗੀਤ ਲੌਂਗ ਲਾਚੀ ਨੇ ਯੂ-ਟਿਊਬ 'ਤੇ ਇੱਕ ਬਿਲੀਅਨ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ। 

ਇਸ ਗਾਣੇ ਵਿੱਚ ਨੀਰੂ ਬਾਜਵਾ ਤੇ ਐਮੀ ਵਿਰਕ ਦੀ ਕਲਾਕਾਰੀ ਕਰਕੇ ਇਹ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਅੰਬਰਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਜਾ ਚੁੱਕਿਆ ਹੈ, ਜਿਸ ਵਿੱਚ ਕਾਰਤਿਕ ਆਯਰਨ ਤੇ ਕ੍ਰੀਤੀ ਸੈਨਨ ਮੁੱਖ ਭੂਮਿਕਾ ਵਿੱਚ ਸਨ। 

ਪੰਜਾਬੀ ਗੀਤ ਵਾਂਗ ਇਸ ਗੀਤ ਦੇ ਹਿੰਦੀ ਰੀਮੇਕ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ। ਇਸ ਦੇ ਨਾਲ ਹੀ ਗੀਤ ਦੇ ਡਾਇਰੈਕਟਰ ਤੇ ਗੀਤਕਾਰ ਅੰਬਰਦੀਪ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾ ਲੌਂਗ ਲਾਚੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਤੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕੀਤਾ ਹੈ।