ਸਾਹ ਤੇ ਦਿਲ ਦੀਆਂ ਬਿਮਾਰੀਆਂ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦਾ ਹੈ ਤੁਲਸੀ ਦਾ ਬੂਟਾ

by

ਮੀਡੀਆ ਡੈਸਕ: ਘਰ ਵਿਚ ਤੁਲਸੀ ਦਾ ਬੂਟਾ ਲਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬੂਟੇ ਦਾ ਭਾਰਤੀ ਸੰਸਕ੍ਰਿਤੀ ਤੇ ਹਿੰਦੂ ਧਰਮ ਨਾਲ ਗੂੜ੍ਹਾ ਨਾਤਾ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ ਦੇ ਖਾਣੇ ਨਾਲ ਸੈਂਕੜੇ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।


ਦਿਲ ਦੀ ਬਿਮਾਰੀ, ਠੰਢ, ਜ਼ੁਕਾਮ, ਸਾਹ ਦੀ ਸਮੱਸਿਆ, ਗੁਰਦਿਆਂ ਦੀ ਪਰੇਸ਼ਾਨੀ 'ਚ ਤੁਲਸੀ ਦਾ ਇਸਤੇਮਾਲ ਕਰਨ ਨਾਲ ਕਾਫ਼ੀ ਆਰਾਮ ਮਿਲਦਾ ਹੈ। ਰੋਜ਼ ਸਵੇਰੇ ਤੁਲਸੀ ਦਾ ਪੱਤਾ ਖਾਣ ਦੀ ਆਦਤ ਪਾਓਗੇ ਤਾਂ ਤੁਹਾਨੂੰ ਸਿਹਤਮੰਦ ਰਹਿਣ 'ਚ ਮਦਦ ਮਿਲੇਗੀ। ਤੁਲਸੀ 'ਚ ਐਂਟੀ-ਬੈਕਟੀਰੀਅਲ ਪ੍ਰਾਪਰਟੀਜ਼ ਹੁੰਦੀਆਂ ਹਨ। ਸਵੇਰੇ ਖ਼ਾਲੀ ਪੇਟ ਤੁਲਸੀ ਦਾ ਇਕ ਪੱਤਾ ਖਾਓ, ਇਸ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਸਰਦੀ-ਖਾਂਸੀ ਤੋਂ ਰਾਹਤ ਮਿਲ ਜਾਵੇਗੀ। ਔਸ਼ਧੀ ਗੁਣਾਂ ਨਾਲ ਭਰਪੂਰ ਇਸ ਬੂਟੇ ਨੂੰ ਤੁਸੀਂ ਆਪਣੇ ਘਰ 'ਚ ਜਰੂਰ ਲਗਾਓ। ਤੁਸੀਂ ਜਿਸ ਥਾਂ ਤੁਲਸੀ ਦਾ ਬੂਟਾ ਲਾਉਣਾ ਚਾਹੁੰਦੇ ਹੋ, ਉਸ ਜਗ੍ਹਾ ਦੇ ਸਾਈਜ਼ ਦੇ ਹਿਸਾਬ ਨਾਲ ਤੁਲਸੀ ਦਾ ਪੌਟ ਖ਼ਰੀਦ ਸਕਦੇ ਹੋ। 

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।