Today’s Horoscope: 20 ਦਸੰਬਰ 2019 ਸ਼ੁੱਕਰਵਾਰ, ਇਸ ਰਾਸ਼ੀ ਵਾਲਿਆਂ ਨੂੰ ਆਪਣੀ ਬੋਲ-ਬਾਣੀ ‘ਤੇ ਸੰਜਮ ਰੱਖਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 20 ਦਸੰਬਰ 2019, ਸ਼ੁੱਕਰਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਨੌਮੀ ਦਾ ਰਾਸ਼ੀਫਲ਼।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੱਛਮ, ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤਕ।

ਕੱਲ੍ਹ ਦੀ ਭੱਦਰਾ: ਸਵੇਰੇ 06:17 ਵਜੇ ਤੋਂ ਸ਼ਾਮ 05:16 ਵਜੇ ਤਕ।

21 ਦਸੰਬਰ 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪੱਖ, ਦਸਮੀ 17 ਘੰਟੇ 16 ਮਿੰਟ ਤਕ ਉਪਰੰਤ ਇਕਾਦਸ਼ੀ, ਚਿਤਰਾ ਨਛੱਤਰ 19 ਘੰਟੇ 49 ਮਿੰਟ ਤਕ ਉਪਰੰਤ ਸਵਾਤੀ ਨਛੱਤਰ, ਸ਼ੋਭਨ ਯੋਗ 11 ਘੰਟੇ 26 ਮਿੰਟ ਤਕ ਉਪਰੰਤ ਅਤੀਗੰਡ ਯੋਗ, ਕੰਨਿਆ 'ਚ ਚੰਦਰਮਾ 08 ਘੰਟੇ 28 ਮਿੰਟ ਉਪਰੰਤ ਤੁਲਾ 'ਚ।

ਮੇਖ: ਭੱਜਦੌੜ ਬਣੀ ਰਹੇਗੀ। ਗੁਪਤ ਦੁਸ਼ਮਣ ਤੋਂ ਤਣਾਅ ਮਿਲੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਬ੍ਰਿਖ: ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਮੰਗਲੀਕ ਕੰਮਾਂ ਦੀ ਦਿਸ਼ਾ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ।

ਮਿਥੁਨ: ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ, ਫਿਰ ਵੀ ਮਨ ਅਣਜਾਣੇ ਡਰ ਤੋਂ ਗ੍ਰਸਤ ਰਹੇਗਾ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ।

ਕਰਕ: ਰਚਨਾਤਮਕ ਯਤਨ ਸਫਲ ਹੋਣਗੇ। ਵਪਾਰਕ ਯੋਜਨਾ ਸਾਰਥਕ ਹੋਵੇਗੀ ਪਰ ਰੋਗ ਅਤੇ ਦੁਸ਼ਮਣ ਤਣਾਅ ਦਾ ਕਾਰਨ ਬਣਨਗੇ। ਜੀਵਨਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਸਿੰਘ: ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ। ਭੱਜਦੌੜ ਬਣੀ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਕੰਨਿਆ: ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਕੁਝ ਪਰਿਵਾਰਿਕ ਅਤੇ ਕੁਝ ਵਪਾਰਕ ਪਰੇਸ਼ਾਨੀਆਂ ਮਿਲ ਸਕਦੀਆਂ ਹਨ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਖਾਣ-ਪੀਣ 'ਚ ਸੰਜਮ ਰੱਖੋ।

ਤੁਲਾ: ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇ ਸਕਦਾ ਹੈ ਜਦੋਂਕਿ ਸਿਆਸੀ ਕੰਮਾਂ 'ਚ ਰੁਝੇਵਾਂ ਵਧੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਉੱਚ ਅਧਿਕਾਰੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਬ੍ਰਿਸ਼ਚਕ: ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਰਚਨਾਤਮਕ ਕੰਮ ਸਫਲ ਹੋਣਗੇ।

ਧਨੁ: ਭਾਵੁਕਤਾ 'ਤੇ ਕੰਟਰੋਲ ਰੱਖੋ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ।

ਮਕਰ: ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਬੋਲੀ 'ਤੇ ਸੰਜਮ ਰੱਖੋ।

ਕੁੰਭ: ਆਰਥਿਕ ਤਣਾਅ ਮਿਲ ਸਕਦਾ ਹੈ। ਭੱਜਦੌੜ ਰਹੇਗੀ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ 'ਚ ਤਰੱਕੀ ਮਿਲੇਗੀ।

ਮੀਨ: ਵਪਾਰਕ ਯਤਨ ਸਫਲ ਹੋਣਗੇ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।