Bigg Boss: Sidharth Shukla ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਸੋਮਵਾਰ ਨੂੰ ਬਿੱਗ ਬੌਸ ਦੇ ਘਰ ਦੇ ਅੰਦਰ ਪਹੁੰਚ ਗਏ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਕਈ ਖੁਸ਼ ਹੋਏ ਤੇ ਕਈਆਂ ਦੇ ਮੂੰਹ ਲਟਕ ਗਏ। ਹੁਣ ਘਰ 'ਚ ਆਉਣ ਤੋਂ ਬਾਅਦ ਉਹ ਟਾਸਕ 'ਚ ਕਿਸ ਤਰ੍ਹਾਂ ਦਾ ਧਮਾਕਾ ਕਰਦੇ ਹਨ ਇਹ ਦੇਖਣ ਲਈ ਫੈਨਜ਼ ਨੂੰ ਜੋਸ਼ 'ਚ ਹਨ। ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ 'ਚ ਘਰਵਾਲਿਆਂ ਨੂੰ ਬਿੱਗ ਬੌਸ ਨੇ 'ਚੂਹਾ-ਬਿੱਲੀ' ਦਾ ਟਾਸਕ ਦਿੱਤਾ। ਇਸ ਟਾਸਕ 'ਚ ਉਨ੍ਹਾਂ ਨੂੰ ਆਪਣੀ ਰਣਨੀਤੀ ਬਣਾਉਣੀ ਤੇ ਤਾਕਤ ਨਾਲ ਟਾਸਕ ਜਿਤਾਉਣਾ ਸੀ। ਇਸ ਟਾਸਕ 'ਚ ਕੰਟੈਸਟੈਂਟ ਨੂੰ ਘਰ ਦਾ ਕੈਪਟਨ ਬਣਨ ਲਈ ਆਪਣੀ ਕਾਬਿਲਿਅਤ ਤੇ ਸਮਰੱਥਾ ਸਾਬਿਤ ਕਰਨੀ ਸੀ।
ਟਾਸਕ ਦੌਰਾਨ ਸ਼ਹਿਨਾਜ ਗਿੱਲ ਨੇ ਕਿਹਾ ਕਿ ਉਹ ਇਸ ਗੇਮ 'ਚ ਰਹਿਣਾ ਚਾਹੁੰਦੀ ਹੈ ਤੇ ਸਿਧਾਰਥ ਉਸ ਨੂੰ ਬਿੱਲੀ ਬਣਨ ਨੂੰ ਕਹਿੰਦੇ ਹਨ ਤੇ ਉਸ ਨੂੰ ਆਪਣੇ ਨਾਂ ਦੀ ਘੰਟੀ ਗਲ਼ੇ ਚ ਪਾਉਣ ਨੂੰ ਕਹਿੰਦੇ ਹਨ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਉਹ ਜੋ ਵੀ ਕਰਨਾ ਚਾਹੁੰਦੀ ਹੈ, ਉਹ ਕਰੇ।
Video Link: https://www.instagram.com/p/B6KbyHhH_g0/?utm_source=ig_web_copy_link
ਜਦੋਂ ਉਹ ਮਾਸਟਰਮਾਈਡ ਵਿਕਾਸ ਗੁਪਤਾ ਤੋਂ ਘੰਟੀ ਖੋਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਮੰਦਦ ਦੀ ਮੰਗ ਕਰਦੀ ਹੈ ਤੇ ਕਹਿੰਦੀ ਹੈ ਕਿ ਕੋਈ ਉਸ ਨੂੰ ਚੁੱਕ ਲਓ। ਸਿਧਾਰਥ ਉਸ ਨੂੰ ਕਹਿੰਦੇ ਹਨ ਕਿ ਦੰਦ ਨਾਲ ਵਿਕਾਸ ਨੂੰ ਕੱਟ ਲਏ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।