Bigg Boss 13: ਬਿੱਗ ਬੌਸ ਦੇ ਘਰ ‘ਚ ਮੁੜ ਹੋਈ ਸਿਧਾਰਥ ਸ਼ੁਕਲਾ ਦੀ ਐਂਟਰੀ, ਹੈਰਾਨ ਰਹਿ ਗਏ ਕੰਟੈਸਟੈਂਟ

by mediateam

ਮੀਡੀਆ ਡੈਸਕ: ਬਿੱਗ ਬੌਸ 13 'ਚ ਸਿਧਾਰਥ ਸ਼ੁਕਲਾ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਨਜ਼ ਅੱਜ ਦਾ ਐਪੀਸੋਡ ਦੇਖ ਕੇ ਖੁਸ਼ ਹੋਣ ਵਾਲੇ ਹਨ, ਕਿਉਂਕਿ ਅੱਜ ਘਰ 'ਚ ਇਕ ਵਾਰ ਫਿਰ ਐਂਟਰੀ ਕਰਨ ਵਾਲੇ ਹਨ ਸਿਧਾਰਥ ਸ਼ੁਕਲਾ। ਤਬੀਅਤ ਖਰਾਬ ਹੋਣ ਤੋਂ ਬਾਅਦ ਸਿਧਾਰਥ ਨੂੰ ਕੁਝ ਦਿਨਾਂ ਲਈ ਸੀਕ੍ਰੇਟ ਰੂਮ 'ਚ ਭੇਜਿਆ ਗਿਆ ਸੀ, ਤਬੀਅਤ 'ਚ ਸੁਧਾਰ ਨਾ ਹੋਣ 'ਤੇ ਉਨ੍ਹਾਂ ਨੂੰ ਸੀਕ੍ਰੇਟ ਰੂਮ ਤੋਂ ਵੀ ਬਾਹਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਹੁਣ ਸਿਧਾਰਥ ਪੂਰੀ ਤਰ੍ਹਾਂ ਠੀਕ ਹਨ ਤੇ ਬਿੱਗ ਬੌਸ ਦੇ ਘਰ 'ਚ ਅੱਜ ਫਿਰ ਤੋਂ ਕਦਮ ਰੱਖਣ ਵਾਲੇ ਹਨ।

Video Link: https://www.instagram.com/p/B6H1JvAgSLh/?utm_source=ig_web_copy_link

ਇੰਝ ਹੋਵੇਗੀ ਘਰ 'ਚ ਐਂਟਰੀ

ਕਲਰਜ਼ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੂਟ ਕੀਤਾ ਗਿਆ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਬਿੱਗ ਬੌਸ, ਸ਼ਹਿਨਾਜ਼ ਨੂੰ ਕਨਫੈਸ਼ਨ ਰੂਮ 'ਚ ਜਾਣ ਦਾ ਆਦੇਸ਼ ਦਿੰਦੇ ਹਨ। ਬਿੱਗ ਬੌਸ ਦੇ ਆਦੇਸ਼ ਤੋਂ ਬਾਅਦ ਸ਼ਹਿਨਾਜ਼ ਡਰਦੇ-ਡਰਦੇ ਕਨਫੈਸ਼ਨ ਰੂਮ 'ਚ ਜਾਂਦੀ ਹੈ, ਜਿੱਥੇ ਸਿਧਾਰਥ ਸ਼ੁਕਲਾ ਪਹਿਲਾਂ ਤੋਂ ਮੌਜੂਦ ਹੁੰਦੇ ਹਨ। ਸਿਧਾਰਥ ਨੂੰ ਦੇਖ ਕੇ ਸ਼ਹਿਨਾਜ਼ ਖੁਸ਼ੀ ਨਾਲ ਪਾਗਲ ਹੋ ਜਾਂਦੀ ਹੈ ਤੇ ਉਨ੍ਹਾਂ ਨੂੰ ਗਲ਼ੇ ਲਾ ਲੈਂਦੀ ਹੈ। ਇਸ ਤੋਂ ਬਾਅਦ ਬਿੱਗ ਬੌਸ ਸ਼ਹਿਨਾਜ਼ ਨੂੰ ਕਹਿੰਦੇ ਹਨ ਕਿ ਤੁਸੀਂ ਸਿਧਾਰਥ ਨੂੰ ਬਹੁਤ ਮਿਸ ਕਰ ਰਹੀ ਸੀ। ਹੁਣ ਤੁਸੀਂ ਇਨ੍ਹਾਂ ਨੂੰ ਘਰ ਦੇ ਅੰਦਰ ਲੈ ਜਾਓ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।