ਪਾਕਿਸਤਾਨ ਦੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਅਮਰੀਕਾ ਨੇ ਸੁਟਿਆ ਕਾਲੀ ਸੂਚੀ ਵਿੱਚ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਪਾਕਿਸਤਾਨ ਵਿੱਚ ਫਰਜ਼ੀ ਮੁਕਾਬਲਿਆਂ ਲਈ ਕਥਿਤ ਸਾਬਕਾ ਪੁਲਿਸ ਅਧਿਕਾਰੀ ਨੂੰ ਅਮਰੀਕਾ ਨੇ ਕਾਲੀ ਵਿੱਚ ਪਾ ਦਿੱਤਾ ਹੈ। ਇਹ ਸਾਬਕਾ ਪੁਲਿਸ ਅਧਿਕਾਰੀ ਕਰਾਚੀ ਦੇ ਮਾਲਿਰ ਅਤੇ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਰਾਵ ਅਨਵਰ ਖ਼ਾਨ ਹੈ ਜਿਸ ਤੇ 2011 ਤੋਂ 2018 ਦੇ ਵਿਚਕਾਰ 444 ਲੋਕਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਜਾਨ ਤੋਂ ਮਾਰਨ ਦੇ ਇਲਜ਼ਾਮ ਲੱਗੇ ਸੀ।ਅਮਰੀਕਾ ਦੇ ਵਿੱਤ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਵ ਅਨਵਰ 190 ਤੋਂ ਜ਼ਿਆਦਾ ਮੁਕਾਬਲਿਆਂ ਵਿੱਚ ਸ਼ਾਮਲ ਰਿਹਾ ਹੈ ਜਿਸ ਵਿੱਚ 400 ਤੋਂ ਵੱਧ ਲੋਕ ਮਾਰੇ ਗਏ ਸੀ। 

ਇਨ੍ਹਾਂ ਲੋਕਾਂ ਵਿੱਚ ਪਸ਼ਤੂਨ ਸਮਾਜ ਨਾਲ ਸਬੰਧ ਰੱਖਣ ਵਾਲੇ ਨਕੀਬੁੱਲਾ ਮਹਸੂਦ ਵੀ ਸ਼ਾਮਲ ਸੀ।ਨਕੀਬੁੱਲਾ ਨੂੰ ਅਨਵਰ ਨੇ ਅੱਤਵਾਦੀ ਦੱਸਦੇ ਹੋਏ ਦੋ ਹੋਰ ਨਾਲ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਨ੍ਹਾਂ ਮਾਰੇ ਜਾਣ ਵਾਲਿਆਂ ਨੂੰ ਅੱਤਵਾਦੀ ਕਿਹਾ ਸੀ। ਮਨੁੱਖੀ ਅਧਿਕਾਰੀ ਸੰਸਥਾਵਾਂ ਦੇ ਵਿਰੋਧ ਤੋਂ ਬਾਅਦ ਮਾਮਲੇ ਦੀ ਜਾਂਚ ਗੋਈ ਸੀ ਜਿਸ ਵਿੱਚ ਨਕੀਬੁੱਲਾ ਨੂੰ ਨਿਰਦੋਸ਼ ਪਾਇਆ ਗਿਆ ਸੀ ਇਸ ਤੋਂ ਬਾਅਦ ਅਨਵਰ ਨੂੰ ਬਰਖ਼ਾਸਤ ਕੀਤਾ ਗਿਆ ਸੀ। ਉਹ ਕੁਝ ਦਿਨ ਜੇਲ੍ਹ ਵਿੱਚ ਵੀ ਰਿਹਾ ਸੀ ਜਿਸ ਦੌਰਾਨ ਉਸ ਨੂੰ ਜ਼ਮਾਨਤ ਮਿਲ ਗਈ ਸੀ ਬਾਅਦ ਵਿੱਚ ਉਸ ਨੇ ਸੇਵਾ ਮੁਕਤੀ ਲੈ ਲਈ ਸੀ।

ਅਮਰੀਕੀ ਬਿਆਨ ਵਿੱਚ ਕਿਹਾ ਗਿਆ ਕਿ ਇਸ ਦੇ ਨਾਲ ਹੀ ਅਨਵਰ ਨੇ ਆਪਣੇ ਪੁਲਿਸ ਅਫ਼ਸਰ ਰਹਿਣ ਦੌਰਾਨ ਅਪਰਾਧੀ ਲੋਕਾਂ ਨਾਲ ਮਿਲ ਕੇ ਪੈਸਿਆਂ ਦੀ ਵਸੂਲੀ ਅਤੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਵੀ ਕੀਤੇ।ਅਮਰੀਕਾ ਨੇ ਮਨੁੱਖੀ ਅਧਿਕਾਰੀ ਦਿਵਸ ਦੇ ਅਵਸਰ ਤੇ ਅਨਵਰ ਸਮੇਤ ਕੁੱਲ 18 ਲੋਕਾਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕਰਦੇ ਹੋਏ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਧੀਆਂ ਲਾ ਦਿੱਤੀਆਂ ਸੀ।ਅਮਰੀਕਾ ਨੇ ਇਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ ਅਤੇ ਕਿਸੇ ਵੀ ਅਮਰੀਕੀ ਨੂੰ ਇਨ੍ਹਾਂ ਨਾਲ ਕੋਈ ਵੀ ਕੰਮ ਕਰਨ ਤੋਂ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਤੇ ਅਮਰੀਕਾ ਵਿੱਚ ਦਾਖ਼ਲ ਹੋਣ ਤੇ ਪਾਬੰਧੀ ਵੀ ਲਾ ਦਿੱਤੀ ਹੈ। ਇਸ ਸੂਚੀ ਵਿੱਚ ਸਾਊਦੀ ਅਰਬ ਦੇ ਸਾਬਕਾ ਦੂਤ ਅਲਅਤੁਬੀ ਵੀ ਸ਼ਾਮਲ ਹੈ ਜਿਸ ਤੇ ਪੱਤਰਤਾਰ ਜਮਾਲ ਖ਼ਾਸ਼ੋਗੀ ਦੇ ਕਤਲ ਦਾ ਇਲਜ਼ਾਮ ਹੈ।