by
ਰੂਪਨਗਰ (Vikram Sehajpal) : ਪੰਜਾਬੀ ਗਾਇਕ ਤੇ ਡਾਇਰੈਕਟਰ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਇੱਕ ਮਾਮਲੇ 'ਚੋਂ ਬਰੀ ਹੋ ਗਿਆ ਹੈ। ਰੂਪਨਗਰ ਦੀ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਪੰਜ ਸਾਥੀਆਂ ਸਣੇ ਇਰਾਦਾ ਕਤਲ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਇਹ ਮਾਮਲਾ ਦਿਲਪ੍ਰੀਤ ਬਾਬਾ ਅਤੇ ਉਸ ਦੇ ਪੰਜ ਸਾਥੀਆਂ 'ਤੇ 2013 ਵਿਚ ਥਾਣਾ ਨੂਰਪੁਰ ਬੇਦੀ 'ਚ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਅਰਵਿੰਦਰ ਸਿੰਘ ਵੱਲੋਂ ਦਿਲਪ੍ਰੀਤ ਤੇ ਉਸ ਦੇ ਸਾਥੀਆਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਜਦੋਂ ਉਹ ਆਪਣੀ ਫਾਰਚੂਨਰ ਗੱਡੀ 'ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਸਾਥੀਆਂ ਨਾਲ ਆਏ ਦਿਲਪ੍ਰੀਤ ਬਾਬਾ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਦਿਲਪ੍ਰੀਤ ਬਾਬਾ ਨੂੰ ਸਾਥੀਆਂ ਸਣੇ ਬਰੀ ਕਰ ਦਿੱਤਾ ਹੈ ਪਰ ਅਜੇ ਵੀ ਦਿਲਪ੍ਰੀਤ ਬਾਬਾ ਵਿਰੁੱਧ ਕਈ ਮਾਮਲੇ ਦਰਜ ਹਨ, ਜਿਸ ਦੇ ਚੱਲਦੇ ਉਸ ਨੂੰ ਰੂਪਨਗਰ ਜੇਲ੍ਹ ਵਿਚ ਰੱਖਿਆ ਗਿਆ ਹੈ।