ਮੀਡੀਆ ਡੈਸਕ: ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਇਸ ਸੀਜ਼ਲ ਵਿਚ ਦਰਸ਼ਕਾਂ ਨੂੰ ਜਿੰਨੇ ਵੀ ਟਵਿੱਸਟ ਅਤੇ ਪੰਗੇ ਦੇਖਣ ਨੂੰ ਮਿਲੇ ਹਨ ਓਨੇ ਉਨ੍ਹਾਂ ਨੂੰ ਕਿਸੇ ਵੀ ਸੀਜ਼ਨ ਵਿਚ ਦੇਖਣ ਨੂੰ ਨਹੀਂ ਮਿਲੇ। ਬਿੱਗ ਬੌਸ 13 ਵਿਚ ਲਗਪਗ ਹਰ ਰੋਜ਼ ਇਕ ਨਵਾਂ ਟਵਿੱਸਟ ਆਉਂਦਾ ਹੈ। ਕਦੇ ਅਚਾਨਕ ਕਿਸੇ ਦੀ ਵਾਈਲਡ ਕਾਰਡ ਐਂਟਰੀ ਤਾਂ ਕਦੇ ਕਿਸੇ ਦਾ ਅਚਾਨਕ ਘਰੋਂ ਬੇਘਰ ਹੋ ਜਾਣਾ। ਬਿੱਗ ਬੌਸ ਦੇ ਘਰ ਵਿਚ ਹੁਣ ਕੀ ਹੋ ਜਾਵੇਗਾ, ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ।
ਇਨ੍ਹਾਂ ਸਾਰੇ ਦਿਲਚਸਪ ਟਵਿੱਸਟਸ ਵਿਚ ਅੱਜ ਬਿੱਗ ਬੌਸ ਦੇ ਘਰ ਵਿਚ ਨਵਾਂ ਮੋੜ ਆਉਣ ਵਾਲਾ ਹੈ ਉਹ ਹੈ ਘਰਵਾਲਿਆਂ ਸਮੇਤ ਚਹੇਤਿਆਂ ਲਈ ਵੀ ਕਾਫੀ ਸ਼ੌਕਿੰਗ ਹੋਣ ਵਾਲਾ ਹੈ। ਅੱਜ ਬਿੱਗ ਬੌਸ ਦੇ ਘਰ ਵਿਚੋਂ ਸਿਧਾਰਥ ਸ਼ੁਕਲਾ ਬਾਹਰ ਚਲੇ ਜਾਣਗੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜਿਆ। ਅੱਜ ਬਿੱਗ ਬੌਸ ਸਿਧਾਰਥ ਨੂੰ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਜਾਣ ਲਈ ਕਹਿਣਗੇ। ਪਰ ਇਸ ਕਹਾਣੀ ਵਿਚ ਵੀ ਥੋੜਾ ਮੋੜ ਹੈ। ਸਿਧਾਰਥ ਘਰ ਤੋਂ ਬਾਹਰ ਤਾਂ ਜਾਣਗੇ ਪਰ ਜਾਣਗੇ ਸੀਕਰੇਟ ਰੂਪ ਵਿਚ।
ਅੱਜ ਦੀ ਕਿਸ਼ਤ ਦਾ ਜੋ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਬਿੱਗ ਬੌਸ, ਸਿਧਾਰਥ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਜਾਣਾ ਹੋਵੇਗਾ। ਉਸ ਤੋਂ ਬਾਅਦ ਸ਼ਹਿਨਾਜ਼ ਉਸ ਦੇ ਗਲੇ ਲੱਗ ਕੇ ਬੁਰੀ ਤਰ੍ਹਾਂ ਰੋ ਰਹੀ ਹੈ। ਇਸ ਤੋਂ ਬਾਅਦ ਸਿਧਾਰਥ ਸਿੱਧੇ ਸੀਕਰੇਟ ਰੂਪ ਵਿਚ ਨਜ਼ਰ ਆ ਰਹੇ ਹਨ। ਸੀਕਰੇਟ ਰੂਮ ਵਿਚ ਬੈਠ ਕੇ ਘਰਵਾਲਿਆਂ ਦੀ ਗੱਲ ਸੁਣ ਰਹੇ ਹਨ ਅਤੇ ਉਨ੍ਹਾਂ ਦੀ ਗੇਮ ਦੇਖ ਰਹੇ ਹਨ।
Video: https://www.instagram.com/p/B50eNxGBnnZ/?utm_source=ig_web_copy_link
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸਿਧਾਰਥ ਸ਼ੁਕਲਾ ਘਰੋਂ ਬੇਘਰ ਹੋ ਜਾਣਗੇ। ਦਰਅਸਲ, ਸਿਧਾਰਥ ਨੂੰ ਟਾਈਫਾਇਡ ਹੋ ਗਿਆ ਹੈ। ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਦਿਨਾਂ ਤੋਂ ਠੀਕ ਨਹੀਂ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਹਾਲਾਤ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਕੀਤਾ ਜਾ ਸਕਦਾ ਹੈ। ਅੱਜ ਸਿਧਾਰਥ ਘਰ ਵਿਚੋਂ ਤਾਂ ਬਾਹਰ ਜਾਣਗੇ ਪਰ ਘਰ ਤੋਂ ਬੇਘਰ ਨਹੀਂ ਹੋਣਗੇ ਬਲਕਿ ਸੀਕਰੇਟ ਰੂਪ ਵਿਚ ਜਾਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।