ਨਵੀਂ ਦਿੱਲੀ: ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਤੇ ਜ਼ਿਆਦਾਤਰ ਮਹਾਨਗਰਾਂ 'ਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈਆਂ ਹਨ। ਖਪਤਕਾਰਾਂ ਨੂੰ ਭਵਿੱਖ 'ਚ ਪਿਆਜ਼ ਦੀ ਕਿੱਲਤ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ। ਸਰਕਾਰ ਦੀ ਮੰਨੀਏ ਤਾਂ ਪਿਆਜ਼ ਆਯਾਤ ਕੀਤਾ ਗਿਆ ਹੈ, ਜਿਸ ਦੀ ਪਹਿਲੀ ਖੇਪ 20 ਦਸੰਬਰ ਨੂੰ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਆਯਾਤ ਪਿਆਜ਼ ਦੇ ਦੇਸ਼ ਪਹੁੰਚਣ ਨਾਲ ਇਸ ਦੀਆਂ ਕੀਮਤਾਂ 'ਚ ਕਮੀ ਹੋ ਸਕਦੀ ਹੈ। ਸਰਕਾਰ ਨੇ ਸੰਸਦ 'ਚ ਇਸ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ ਹੈ।
ਸੰਸਦ 'ਚ ਵੀ ਰੋਜ਼ ਉਠ ਰਿਹਾ ਪਿਆਜ਼ ਦੀਆਂ ਕੀਮਤਾਂ ਦਾ ਮੁੱਦਾ
ਸੰਸਦ 'ਚ ਵੀ ਪਿਆਜ਼ ਦੀਆਂ ਕੀਮਤਾਂ ਦਾ ਮੁੱਦਾ ਰੋਜਾਨਾ ਚੁੱਕਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਰਾਜਸਭਾ 'ਚ ਸਵਾਲ ਪੁੱਛੇ ਗਏ। ਇਸ ਦੇ ਜਵਾਬ 'ਚ ਕੇਂਦਰੀ ਕਿਸਾਨੀ ਮੰਤਰੀ ਦਾਨਵੇ ਰਾਵਸਾਹਿਬ ਦਾਦਾਰਾਵ ਨੇ ਦੱਸਿਆ ਕਿ ਆਯਾਤ ਪਿਆਜ਼ ਦੀ ਖੇਪ ਦੇ 20 ਦਸੰਬਰ ਤਕ ਪਹੁੰਚਣ ਦੀ ਸੰਭਾਵਨਾ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਪਿਆਜ਼ ਦੀ ਉਪਲਬੱਧਾ 'ਤੇ ਕੰਮ ਜਾਰੀ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ, ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੇ ਪੰਜਾਬ ਐਂਡ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਪਿਆਜ਼ 100 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।