ਅਵਾਰਾ ਕੁੱਤੇ ਨੇ ਬੱਚੇ ਨੂੰ ਨੋਚਿਆ, ਹਸਪਤਾਲ ‘ਚੋਂ ਨਹੀਂ ਮਿਲਿਆ ਐਂਟੀ ਰੈਬੀਜ਼ ਟੀਕਾ

by

ਖੰਨਾ: ਸ਼ੁੱਕਰਵਾਰ ਨੂੰ ਕਬਜ਼ਾ ਫੈਕਟਰੀ ਰੋਡ 'ਤੇ ਇਕ ਅਵਾਰਾ ਕੁੱਤੇ ਨੇ ਚਾਰ ਸਾਲਾ ਬੱਚੇ ਸਤੀਮ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨਾਲ ਨੋਚ ਲਿਆ, ਜਿਸ ਨਾਲ ਬੱਚਾ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ। ਉਸਨੂੰ ਪਰਿਵਾਰ ਵਾਲੇ ਸਿਵਲ ਹਸਪਤਾਲ ਖੰਨਾ 'ਚ ਲੈ ਕੇ ਆਏ।

ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਚਾ ਘਰ ਬਾਹਰ ਖੇਡ ਰਿਹਾ ਸੀ। ਬੱਚੇ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ। ਬੱਚੇ ਵੱਲੋਂ ਰੌਲਾ ਪਾਉਣ 'ਤੇ ਲੋਕਾਂ ਨੇ ਇਕੱਠੇ ਹੋ ਕੇ ਉਸ ਦੀ ਜਾਨ ਤਾਂ ਬਚਾ ਲਈ ਪਰ ਕੁੱਤੇ ਨੇ ਬੱਚੇ ਦਾ ਜਬਾੜਾ, ਕੰਨ ਤੇ ਮੂੰਹ ਬੁਰੀ ਤਰ੍ਹਾਂ ਨੋਚ ਲਿਆ ਸੀ। ਬੱਚੇ ਨੂੰ ਪਰਿਵਾਰ ਦੇ ਮੈਂਬਰ ਸਿਵਲ ਹਸਪਤਾਲ 'ਚ ਲੈ ਕੇ ਆਏ ਤਾਂ ਉੱਥੇ ਬਚਾਅ ਲਈ ਟੀਕਾ ਹੀ ਨਹੀਂ ਮਿਲਿਆ। ਬੱਚੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਕਾ ਬਾਹਰੋਂ ਲਿਆਉਣ ਜਾਂ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਨੂੰ ਆਖਿਆ ਗਿਆ।

ਕਾਰਜਕਾਰੀ ਐੱਸਐੱਮਓ ਡਾ. ਐੱਮਐੱਸ ਭਸੀਨ ਨੇ ਦੱਸਿਆ ਕਿ ਹਸਪਤਾਲ 'ਚ ਰੈਬੀਜ਼ ਟੀਕੇ ਖ਼ਤਮ ਹੋਏ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।