by mediateam
28 ਫਰਵਰੀ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ 'ਚ ਅਪ੍ਰੈਲ 2018 'ਚ ਵਾਪਰੇ ਸੜਕ ਵੈਨ ਹਾਦਸੇ ਦੇ ਦੋਸ਼ੀ 25 ਸਾਲਾਂ ਅਲੇਕ ਮਿਨਾਸਿਅਨ ਦੇ ਕੇਸ ਦੀ ਤਰੀਕ ਹੁਣ ਇੱਕ ਅਪ੍ਰੈਲ ਤੱਕ ਪਹੁੰਚ ਗਈ ਹੈ | ਦੱਸ ਦਈਏ ਕਿ ਇਸ ਵੈਨ ਹਾਦਸੇ 'ਚ ਤਕਰੀਬਨ 10 ਲੋਕ ਮਾਰੇ ਗਏ ਸਨ ਅਤੇ 16 ਤੋਂ ਵੱਧ ਗੰਭੀਰ ਰਰੋਪ ਨਾਲ ਜਖਮੀ ਹੋਏ ਸਨ |
ਉਨਟਾਰੀਓ ਦੇ ਰਿਚਮੰਡ ਹਿੱਲ ਦਾ ਰਹਿਣ ਵਾਲਾ ਅਲੇਕ ਮਿਨਾਸਿਅਨ ਨੂੰ ਕਤਲ ਦੇ ਦੋਸ਼ 'ਚ ਟਾਰਾਂਟੋ ਪੁਲਿਸ ਵਲੋਂ ਹਾਦਸੇ ਵਾਲੇ ਦਿਨ ਹੀ ਗਿਰਫ਼ਤਾਰ ਕਰ ਲਿਆ ਗਿਆ ਸੀ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਅੱਜ ਸਵੇਰ ਨੂੰ ਅਲੇਕ ਦੀ ਕੋਰਟ 'ਚ ਸੁਣਵਾਈ ਸੀ ਪਰ ਉਹ ਓਥੇ ਹਾਜ਼ਰ ਨਹੀਂ ਸੀ ਜਿਸ ਕਾਰਨ ਉਸਦੀ ਤਰੀਕ ਹੁਣ ਇੱਕ ਅਪ੍ਰੈਲ ਤੱਕ ਪਹੁੰਚ ਗਈ ਹੈ |
ਜਿਕਰਯੋਗ ਹੈ ਕਿ 2018 ਦੇ ਅਖੀਰ ਵਿੱਚ, ਉਨਟਾਰੀਓ ਦੇ ਡਿਪਟੀ ਅਟਾਰਨੀ ਜਨਰਲ ਨੇ ਮੁਢਲੇ ਤੌਰ 'ਤੇ ਇਸ ਕੇਸ ਦੀ ਸੁਣਵਾਈ ਨੂੰ ਛੱਡਣ ਦੀ ਪ੍ਰੌਸੀਕਿਊਸ਼ਨ ਦੀ ਬੇਨਤੀ ਕੀਤੀ ਸੀ ਅਤੇ ਸਿਧੇ ਤੌਰ 'ਤੇ ਕੈਸੇ ਨੂੰ ਫਰਵਰੀ 2020 ਤੱਕ ਲਿਜਾਣ ਲਈ ਕਿਹਾ ਸੀ |