by mediateam
ਕੈਲੀਫੋਰਨੀਆ (Vikram Sehajpal) : ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਬਰਨਾਰਡੀਨੋ ਚ' ਇਕ ਭਾਰਤੀ ਮੂਲ ਦੇ (25) ਸਾਲਾ ਅਭਿਸ਼ੇਕ ਭੱਟ ਨਾਂ ਦੇ ਨੌਜਵਾਨ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਦਾ ਭਾਰਤ ਤੋਂ ਪਿਛੋਕੜ ਮੈਸੂਰ ਦੱਸਿਆ ਜਾਂਦਾ ਹੈ।
ਮ੍ਰਿਤਕ ਨੋਜਵਾਨ ਕੈਲੀਫੋਰਨੀਆ ਦੀ ਸੈਨਬਰਨਾਰਡੀਨੋ ਸਟੇਟ ਯੂਨੀਵਰਸਿਟੀ ਚ' ਕੰਪਿਊਟਰ ਸਾਇੰਸ ਦੀ ਪੜਾਈ ਕਰਦਾ ਸੀ ਅਤੇ ਪਾਰਟ ਟਾਇਮ ਉਹ ਸੈਨਬਰਨਾਰਡੀਨੋ ਦੇ ਇਕ ਮੋਟਲ ਚ' ਕੰਮ ਕਰਦਾ ਸੀ।
ਜਦੋਂ ਰਾਤ ਨੂੰ ਉਹ ਘਰ ਨੂੰ ਜਾ ਰਿਹਾ ਸੀ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੋਕੇ ਤੇ ਮੋਤ ਹੋ ਗਈ ਮੋਟਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਚ' ਹਮਲਾਵਰ ਦੀ ਤਸਵੀਰ ਕੈਦ ਹੋ ਗਈ ਹੈ ਸਥਾਨਕ ਪੁਲਿਸ ਹਮਲਾਵਰ ਦੀ ਭਾਲ ਚ' ਜੁਟੀ ਹੋਈ ਹੈ।