ਹੁਣ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ Digital Certificate ਦੇਵੇਗਾ ਪੀਐੱਸਈਬੀ

by mediateam

ਜਲੰਧਰ: ਪੰਜਾਬ ਸਕੂਲ ਏਜੂਕੇਸ਼ਨ ਬੋਰਡ ਨੇ 10ਵੀਂ ਤੇ 12ਵੀਂ ਦੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਜਿਟਲ ਸਰਟੀਫਿਕੇਟ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਇਸੇ ਸੈਸ਼ਨ ਯਾਨੀ ਕਿ 2019-20 ਤੋਂ ਲਾਗੂ ਹੋਵੇਗਾ ਤੇ ਫਾਈਨਲ ਪ੍ਰੀਖਿਆਵਾਂ ਤੋਂ ਬਾਅਦ ਬੱਚਿਆਂ ਨੂੰ ਜਾਰੀ ਹੋਣ ਵਾਲੇ ਸਰਟੀਫਿਕੇਟ ਸਕੂਲ ਤੇ ਘਰ ਨਹੀਂ ਭੇਜੇ ਜਾਣਗੇ। ਇਸ ਲਈ ਬੋਰਡ ਦੇ ਕੰਪਿਊਟਰ ਸੇਲ ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ ਸਕੂਲ ਮੁਖੀਆਂ ਨੂੰ ਲਿਖਿਤ 'ਚ ਆਦੇਸ਼ ਜਾਰੀ ਕਰ ਦਿੱਤੇ ਹਨ।

ਆਦੇਸ਼ਾਂ 'ਚ ਡਾਇਰੈਕਟਰ ਨੇ ਸਾਫ਼ਤੌਰ 'ਤੇ ਕਹਿ ਦਿੱਤਾ ਹੈ ਕਿ ਹੁਣ ਦੱਸਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਦੇ ਅਕਾਦਮਿਕ ਸਾਲ 2019-20 ਲਈ ਵਿਦਿਆਰਥੀ ਨੂੰ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟ ਸਿਰਫ਼ ਡਿਜੀਟਲ ਸਰਟੀਫਿਕੇਟ ਦੇ ਰੂਪ 'ਚ ਜਾਰੀ ਕੀਤੇ ਜਾਣਗੇ। ਇਸ ਲਈ 10ਵੀਂ ਤੇ 12ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਨੈਸ਼ਨਲ ਅਕਾਦਮਿਕ ਡਿਪਾਜਿਟਰੀ ਪੋਰਟਲ 'ਤੇ ਲਾਗ ਇਨ ਫਰਵਰੀ 2020 ਤੋਂ ਪਹਿਲਾਂ ਜ਼ਰੂਰ ਬਣਾ ਲਓ, ਤਾਂ ਜੋ ਵਿਦਿਆਰਥੀਆਂ ਨੂੰ ਡਿਜੀਟਲ ਸਰਟੀਫਿਕੇਟ ਹਾਸਲ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ।

ਕੀ ਹੈ ਐੱਨਏਡੀ

ਨੈਸ਼ਨਲ ਅਕਾਦਮਿਕ ਡਿਪਾਜਟਰੀ ਇਕ ਲਾਕਰ ਦੀ ਤਰ੍ਹਾਂ ਹੈ। ਇਸ ਲਾਕਰ ਨੂੰ ਆਈਡੀ ਰਾਹੀਂ ਆਪਰੇਟ ਕੀਤਾ ਜਾਂਦਾ ਹੈ। ਆਨਲਾਈਨ ਲੌਗ ਇਨ ਕਰਨ ਤੋਂ ਬਾਅਦ ਵਿਦਿਆਰਥੀ, ਡਿਗਰੀ, ਐੱਨਓਸੀ, ਕੈਰੇਕਟਰ ਸਰਟੀਫਿਕੇਟ ਸੰਭਾਲ ਕੇ ਰੱਖ ਸਕਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।