ਅੰਪਾਇਰ ਦੇ ਸਿਰ ‘ਤੇ ਲੱਗਾ ਬੱਲੇਬਾਜ਼ ਦਾ ਤੇਜ਼ਤਰਾਰ ਸ਼ੌਟ, ਅੰਪਾਇਰ ਦੀ ਹੋਈ ਦਰਦਨਾਕ ਮੌਤ

by mediateam

ਸਪੋਰਟਸ ਡੈਕਸ: ਕ੍ਰਿਕਟ ਮੈਚ 'ਚ ਫ਼ੈਸਲਾ ਲੈਣ ਲਈ ਅੰਪਾਇਰਾਂ ਦਾ ਸਹਾਰਾ ਲਿਆ ਜਾਂਦਾ ਹੈ। ਹਾਲਾਂਕਿ, ਇਹ ਕੰਮ ਬਹੁਤ ਹੀ ਖਤਰੇ ਵਾਲਾ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇੱਥੇ ਤਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ। ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲਿਮਅਸ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ।

ਦਰਅਸਲ, ਇਕ ਬੱਲੇਬਾਜ਼ੀ ਨੇ ਤੇਜ਼ੀ ਨਾਲ ਸ਼ੌਟ ਖੇਡਿਆ, ਜੋ ਸਿੱਧੇ ਅੰਪਾਇਰ ਦੇ ਸਿਰ 'ਤੇ ਜਾ ਲੱਗਾ। ਇਸ ਤੋਂ ਬਾਅਦ ਅੰਪਾਇਰ ਬੇਹੋਸ਼ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮਾਮਲਾ ਇੰਗਲੈਂਡ ਦੇ ਇਕ ਕ੍ਰਿਕਟ ਕਲੱਬ ਦਾ ਹੈ, ਜਿੱਥੇ 80 ਸਾਲ ਦੇ ਅੰਪਾਇਰ ਜੌਨ ਵਿਲਿਮਅਸ ਨੂੰ ਆਪਣੀ ਜਾਨ ਗਵਾਣੀ ਪਈ। ਘਰੇਲੂ ਪੱਧਰ 'ਤੇ ਖੇਡੇ ਜਾ ਰਹੇ ਇਕ ਲੀਗ ਮੈਚ 'ਚ ਜੌਨ ਅੰਪਾਰਿਇੰਗ ਕਰ ਰਹੇ ਸਨ, ਜਿੱਥੇ ਇਕ ਗੇਂਦ ਉਨ੍ਹਾਂ ਦੇ ਸਿਰ 'ਤੇ ਜਾ ਲੱਗੀ। ਗੇਂਦ ਲੱਗਣ ਕਾਰਨ ਉਹ ਬੇਹੋਸ਼ ਹੋ ਕੇ ਕੌਮਾ 'ਚ ਚੱਲੇ ਗਏ ਤੇ ਫਿਰ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।